ਪੰਜਾਬ ਬੱਸੀ ਪਠਾਣਾਂ ਵਿਧਾਇਕ ਦੀ ਝੜਪਾਂ ਬਾਰੇ ਸਫਾਈ; ਚੋਣਾਂ ਦੌਰਾਨ ਝੜਪ ਹੋਣ ਤੋਂ ਕੀਤਾ ਇਨਕਾਰ; ਚੋਣਾਂ ਸ਼ਾਂਤੀਪੂਰਨ ਹੋਣ ਦਾ ਕੀਤਾ ਦਾਅਵਾ By admin - December 17, 2025 0 12 Facebook Twitter Pinterest WhatsApp ਹਲਕਾ ਬੱਸੀ ਪਠਾਣਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਚੋਣਾਂ ਦੌਰਾਨ ਝੜਪ ਹੋਣ ਤੋਂ ਇਨਕਾਰ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਵਿਧਾਇਕ ਨੇ ਕਿਹਾ ਕਿ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਵੇਲੇ ਕੋਈ ਵੀ ਝੜਪ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ਾਨਦਾਰ ਤਰੀਕੇ ਨਾਲ ਪਈਆਂ ਵੋਟਾਂ ਦੀ ਅੱਜ ਗਿਣਤੀ ਹੋਈ ਐ ਜਿਸ ਵਿਚ ਆਮ ਆਦਮੀ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਐ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਹੁੱਲੜਬਾਜ਼ੀਆਂ ਹੁੰਦੀਆਂ ਸੀ ਜਦਕਿ ਆਮ ਆਦਮੀ ਪਾਰਟੀ ਸਰਕਾਰ ਵੇਲੇ ਕੋਈ ਵੀ ਹੁੱਲੜਬਾਜ਼ੀ ਨਹੀਂ ਚੱਲਦੀ ਅਤੇ ਸਰਕਾਰ ਨੇ ਸ਼ਾਂਤਮਈ ਚੋਣਾਂ ਦਾ ਇਤਿਹਾਸ ਸਿਰਜਿਆ ਐ।