
ਰੋਪੜ ਪੁਲਿਸ ਨੇ ਸੜਕਾਂ ਤੇ ਦੌੜ ਰਹੇ ਮੋਡੀਫਾਈ ਕੀਤੇ ਵਾਹਨਾਂ ਤੇ ਵੱਡੀ ਕਾਰਵਾਈ ਕੀਤੀ ਐ। ਪੁਲਿਸ ਨੇ ਨਾਕੇਬੰਦੀ ਕਰ ਕੇ ਮੋਡੀਫਾਈ ਕੀਤੀਆਂ ਗੱਡੀਆਂ ਤੇ ਬੁਲਿਟ ਮੋਟਰ ਸਾਇਕਲਾਂ ਦੇ ਚੱਲਾਨ ਕੀਤੇ। ਰੂਪਨਗਰ ਦੇ ਸਰਕਾਰੀ ਕਾਲਜ ਦੇ ਬਾਹਰ ਮੌਜੂਦ ਐਸਐਚਓ ਪਵਨ ਕੁਮਾਰ ਨੇ ਕਿਹਾ ਕਿ ਇਹ ਕਾਰਵਾਈ ਏਡੀਜੀਪੀ ਟਰੈਫਿਕ ਤੇ ਐਸਐਸਪੀ ਰੂਪ ਨਗਰ ਦੀਆਂ ਹਦਾਇਤਾਂ ਤੇ ਕੀਤੀ ਗਈ ਐ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਤੈਅ ਮਾਪਦੰਡਾਂ ਤੋਂ ਬਾਹਰ ਜਾ ਕੇ ਮੋਡੀਫਾਈ ਕੀਤੇ ਵਾਹਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

