ਜਲੰਧਰ ਪੁਲਿਸ ਨੇ ਸੁਲਝਾਇਆ ਪੰਪ ਲੁੱਟ ਮਾਮਲਾ; ਖਿਡੌਣਾ ਪਿਸਟਲ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ

0
14

ਜਲੰਧਰ ਦੇ ਥਾਣਾ ਲਾਬੜਾ ਦੀ ਪੁਲਿਸ ਨੇ ਇਲਾਕੇ ਅੰਦਰ ਬੀਤੀ 8 ਦਸੰਬਰ ਨੂੰ ਪੈਟਰੋਲ ਪੰਪ ਲੁੱਟ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਘਟਨਾ ਵਿਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਐ। ਮੁਲਜਮਾਂ ਕੋਲੋਂ 10,500 ਨਕਦੀ ਅਤੇ ਖਿਡੌਣਾ ਪਿਸਟਲ ਬਰਾਮਦ ਹੋਇਆ ਐ। ਮੁਲਜ਼ਮਾਂ ਦੀ ਪਛਾਣ ਸ਼ੰਮੀ ਹੰਸ ਉਰਫ ਤੋਰੀ ਪੁੱਤਰ ਰਣਜੀਤ ਹੰਸ, ਬਾਬਰਿਕ ਉਰਫ ਬੇਬੀ ਪੁੱਤਰ ਜੋਗਿੰਦਰਪਾਲ ਵਾਸੀ ਪਿੰਡ ਗਾਖਲਾ ਅਤੇ ਪੰਕਜ ਕੁਮਾਰ ਉਰਫ ਪੰਕੂ ਪੁੱਤਰ ਜੀਤ ਲਾਲ ਵਾਸੀ ਪਿੰਡ ਸਫੀਪੁਰ ਵਜੋਂ ਹੋਈ ਐ। ਪੁਲਿਸ ਵੱਲੋਂ ਮੁਲਜਮਾਂ ਦੀ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

ਇਸ ਸਬੰਧੀ ਜਾਣਾਕਰੀ ਦਿੰਦਿਆਂ ਕਰਤਾਰਪੁਰ ਸਬ-ਡਿਵੀਜ਼ਨ ਦੇ ਡੀਐਸਪੀ ਨਰਿੰਦਰ ਨੇ ਦੱਸਿਆ ਕਿ 8 ਦਸੰਬਰ, 2025 ਨੂੰ, ਕੁਝ ਅਣਪਛਾਤੇ ਵਿਅਕਤੀਆਂ ਨੇ ਧਾਲੀਵਾਲ ਕਾਦੀਆ ਪਿੰਡ ਵਿਚ ਪੈਟਰੋਲ ਪੰਪ ਤੋਂ ਪਿਸਟਲ ਦੀ ਨੋਕ ‘ਤੇ ਨਕਦੀ ਲੁੱਟ ਸੀ, ਜਿਨ੍ਹਾਂ ਖਿਲਾਫ 9 ਦਸੰਬਰ, 2025 ਨੂੰ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਾਮਲੇ ਦੀ ਜਾਂਚ ਦੌਰਾਨ, ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਏਐਸਆਈ ਬਲਜਿੰਦਰ ਸਿੰਘ ਨੇ 13 ਦਸੰਬਰ, 2025 ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਦੌਰਾਨ, ਉਨ੍ਹਾਂ ਤੋਂ 10,500 ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜਮਾਂ ਦੇ ਹੋਰ ਘਟਨਾਵਾਂ ਵਿਚ ਸ਼ਾਮਲ ਹੋਣ ਦੀ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here