ਬਟਾਲਾ ’ਚ ਦੁਕਾਨਦਾਰ ’ਤੇ ਅਣਪਛਾਤੇ ਵੱਲੋਂ ਫਾਇਰਿੰਗ; ਫਿਰੌਤੀ ਲਈ ਆਇਆ ਸੀ ਫੋਨ; ਪੁਲਿਸ ਕਰ ਰਹੀ ਜਾਂਚ

0
12

ਬਟਾਲਾ ਦੇ ਡੇਹਰਾ ਰੋਡ ’ਤੇ ਮਾਹੌਲ ਉਸ ਵੇਲੇ ਦਹਿਸ਼ਤ ਵਾਲਾ ਬਣ ਗਿਆ ਜਦੋਂ ਇੱਥੇ ਇਕ ਅਣਪਛਾਤਾ ਨੌਜਵਾਨ ਦੁਕਾਨਦਾਰ ਵੱਲ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਪੀੜਤ ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਨੂੰ ਫਿਰੌਤੀ ਦੀ ਕਾਲ ਆਈ ਸੀ, ਜਿਸ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਦੇ ਚਲਦਿਆਂ ਅੱਜ ਫਾਇਰਿੰਗ ਹੋਈ ਐ। ਘਟਨਾ ਤੋਂ ਬਾਦ ਦੁਕਾਨਦਾਰਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਦੁਕਾਨਦਾਰਾਂ ਨੇ ਕਾਰੋਬਾਰ ਬੰਦ ਕਰ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

ਗੋਲੀ ਚੱਲਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਦੁਕਾਨ ਦੇ ਮਾਲਕ ਨੇ ਕਿਹਾ ਕਿ ਮੈਨੂੰ ਕੁਝ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਧਮਕੀ ਆਈ ਸੀ। ਮੈਂ ਆਪਣੀ ਦਰਖਾਸਤ ਲੈ ਕੇ ਐਸਐਸਪੀ ਬਟਾਲਾ ਕੋਲ ਗਿਆ ਅਤੇ ਮੈਂ ਖੱਜਲ ਖੁਆਰ ਹੋ ਕੇ ਵਾਪਸ ਆ ਗਿਆ ਪਰ ਪੁਲਿਸ ਨੇ ਮੇਰੀ ਇੱਕ ਨਹੀਂ ਸੁਣੀ ਅਤੇ ਅੱਜ ਇਹ ਹਮਲਾ ਹੋ ਗਿਆ ਐ। ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਕੰਟਰੋਲ ਰੂਮ ਤੋਂ ਗੋਲੀ ਸਬੰਧੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਹਾਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here