ਹੁਸ਼ਿਆਰਪੁਰ ਦੇ ਐਸਐਸਪੀ ਨੂੰ ਜਥੇਬੰਦੀਆਂ ਦਾ ਮੰਗ ਪੱਤਰ; ਬੇਅਦਬੀ ਦੇ ਦੋਸ਼ੀ ਸਰਪੰਚ ਖਿਲਾਫ਼ ਕਾਰਵਾਈ ਦੀ ਮੰਗ

0
12

 

ਸਿੱਖ ਜਥੇਬੰਦੀਆਂ ਨੇ ਐਸਐਸਪੀ ਹੁਸ਼ਿਆਰਪੁਰ ਤਕ ਪਹੁੰਚ ਕਰ ਕੇ ਬੇਅਦਬੀ ਦੇ ਦੋਸ਼ੀ ਸਰਪੰਚ ਖਿਲਾਫ ਕਾਰਵਾਈ ਮੰਗੀ ਐ। ਐਸਐਸਪੀ ਨੂੰ ਦਿੱਤੇ ਮੰਗ ਪੱਤਰ ਵਿਚ ਜਥੇਬੰਦੀਆਂ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਪਿੰਡ ਬੁੱਲੋਵਾਲ ਦੇ ਗੁਰਦੁਆਰਾ ਸਾਹਿਬ ਅੰਦਰ ਮੌਜੂਦਾ ਸਰਪੰਚ ਵੱਲੋਂ ਗਲਿਆਰਾ ਟੱਪ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਸਸਤਰ ਚੁੱਕ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਐ ਜੋ ਘੋਰ ਬੇਅਦਬੀ ਐ। ਉਨ੍ਹਾਂ ਦੋਸ਼ੀ ਸਰਪੰਚ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।

ਦੱਸਣਯੋਗ ਐ ਕਿ ਗੁਰਦੁਆਰਾ ਸਾਹਿਬ ਅੰਦਰ ਹੋਈ ਤਕਰਾਰ ਤੋਂ ਬਾਅਦ ਮੌਜੂਦ ਸਰਪੰਚ ਨੇ ਜੰਗਲਾ ਟੱਪ ਕੇ ਸਸ਼ਤਰ ਚੁੱਕ ਕੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਐ, ਜਿਸ ਵਿਚ ਸਰਪੰਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬਣਿਆ ਗਲਿਆਰਾ ਟੱਪ ਕੇ ਅੰਦਰ ਜਾ ਕੇ ਸਸਤਰ ਚੁੱਕਦਾ ਦਿਖਾਈ ਦੇ ਰਿਹਾ ਐ।

ਐਸਐਸਪੀ ਹੁਸ਼ਿਆਰਪੁਰ ਨੂੰ ਇੱਕ ਮੰਗ ਪੱਤਰ ਦੇਣ ਪਹੁੰਚੇ ਸਿੱਖ ਜਥੇਬੰਦੀਆਂ ਦੇ ਆਗੂ ਨੋਵਲਜੀਤ ਨੇ ਦੱਸਿਆ ਕਿ ਪਹਿਲਾਂ ਸਰਪੰਚ ਪਿੰਡ ਦੇ ਲੋਕਾਂ ਨੂੰ ਉਕਸਾਇਆ ਅਤੇ ਫਿਰ ਗੁਰੂ ਸਾਹਿਬ ਅੱਗੋਂ ਸਸਤਰ ਚੁੱਕ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਸਰਪੰਚ ਕਮੇਟੀ ਵਿਚ ਮੈਂਬਰ ਸੀ, ਜਿਸ ਨੂੰ ਤਨਖਾਹਦਾਰ ਹੋਣ ਕਾਰਨ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਦੀ ਰੰਜ਼ਿਸ਼ ਤਹਿਤ ਉਸ ਨੇ ਇਹ ਹਰਕਤ ਕੀਤੀ ਐ।  ਉਹਨਾਂ ਨੇ ਐਸਐਸਪੀ ਤੋਂ ਮੰਗ ਕੀਤੀ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਸੰਘਰਸ਼ ਹੋਰ ਤਿੱਖਾ ਕਰਨਗੇ।

LEAVE A REPLY

Please enter your comment!
Please enter your name here