ਸੰਗਰੂਰ ’ਚ ਭਾਜਪਾ ਵਰਕਰਾਂ ਅੰਦਰ ਜਸ਼ਨਾਂ ਦਾ ਮਾਹੌਲ; ਨਬੀਨ ਨੂੰ ਕੌਮੀ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਸਵਾਗਤ

0
13

ਨਿਤਿਨ ਨਬੀਨ ਨੂੰ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਵਿੱਚ ਬੀਜੇਪੀ ਆਗੂਆਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਐ।  ਭਾਜਪਾ ਦੇ ਸਥਾਨਕ ਦਫਤਰ ਵਿਚ ਇਕੱਤਰ ਹੋਏ ਭਾਜਪਾ ਆਗੂਆਂ ਦੇ ਵਰਕਰਾਂ ਨੇ ਨਿਤਿਨ ਨਬੀਨ ਦੀ ਨਿਯੁਕਤੀ ਦੀ ਖੁਸ਼ੀ ਵਿਚ ਲੱਡੂ ਵੰਡੇ ਅਤੇ ਢੌਲ ਦੇ ਡੱਗੇ ਤੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ। ਆਗੂਆਂ ਨੇ ਕਿਹਾ ਕਿ ਇਹ ਨਿਯੁਕਤੀ ਭਾਜਪਾ ਦੇ ਵਰਕਰ-ਕੇਂਦਰਿਤ ਨੀਤੀ ਦਾ ਸਬੂਤ ਐ।

ਆਗੂਆਂ ਦਾ ਕਹਿਣਾ ਸੀ ਕਿ ਬੀਜੇਪੀ ਇੱਕ ਐਸੀ ਪਾਰਟੀ ਹੈ, ਜਿੱਥੇ ਨਿਚਲੇ ਪੱਧਰ ਤੋਂ ਕੰਮ ਕਰਨ ਵਾਲਾ ਕਾਰਕਰਤਾ ਵੀ ਆਪਣੀ ਮਿਹਨਤ, ਨਿਸ਼ਠਾ ਅਤੇ ਸੰਘਰਸ਼ ਦੇ ਬਲ ‘ਤੇ ਪਾਰਟੀ ਦੇ ਸਭ ਤੋਂ ਉੱਚੇ ਅਹੁਦਿਆਂ ਤੱਕ ਪਹੁੰਚ ਸਕਦਾ ਹੈ। ਨਿਤਿਨ ਨਬੀਨ ਦੀ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤੀ ਇਸ ਗੱਲ ਦੀ ਮਿਸਾਲ ਹੈ ਕਿ ਪਾਰਟੀ ਵਿੱਚ ਯੋਗਤਾ ਅਤੇ ਸਮਰਪਣ ਨੂੰ ਸਨਮਾਨ ਮਿਲਦਾ ਹੈ।

ਆਗੂਆਂ ਨੇ ਦੱਸਿਆ ਕਿ ਬੀਜੇਪੀ ਹਮੇਸ਼ਾ ਆਪਣੇ ਵਰਕਰਾਂ ਦੇ ਨਾਲ ਖੜੀ ਰਹੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਇਸ ਕਾਰਨ ਵਰਕਰਾਂ ਨੂੰ ਵੀ ਹੌਂਸਲਾ ਮਿਲਦਾ ਹੈ ਕਿ ਪਾਰਟੀ ਵਿੱਚ ਉਨ੍ਹਾਂ ਦੀ ਮਿਹਨਤ ਵਿਅਰਥ ਨਹੀਂ ਜਾਂਦੀ। ਸੰਗਰੂਰ ਤੋਂ ਆਗੂਆਂ ਨੇ ਕਿਹਾ ਕਿ ਬੀਜੇਪੀ ਵਿੱਚ ਹਰ ਕਾਰਕਰਤਾ ਦੀ ਇੱਕ ਦਿਨ ਸੁਣੀ ਜਾਂਦੀ ਹੈ ਅਤੇ ਸਮਾਂ ਆਉਣ ‘ਤੇ ਉਸਨੂੰ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਆਗੂਆਂ ਨੇ ਭਰੋਸਾ ਜਤਾਇਆ ਕਿ ਨਿਤਿਨ ਨਵੀਨ ਦੀ ਅਗਵਾਈ ਵਿੱਚ ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਹੋਰ ਵਧੇਗੀ ਅਤੇ ਦੇਸ਼ ਭਰ ਵਿੱਚ ਬੀਜੇਪੀ ਦੀ ਨੀਤੀਆਂ ਅਤੇ ਵਿਚਾਰਧਾਰਾ ਨੂੰ ਨਵਾਂ ਉਤਸ਼ਾਹ ਮਿਲੇਗਾ। ਸੰਗਰੂਰ ਬੀਜੇਪੀ ਵਰਕਰਾਂ ਨੇ ਇਸ ਨਿਯੁਕਤੀ ‘ਤੇ ਖੁਸ਼ੀ ਜਤਾਉਂਦਿਆਂ ਪਾਰਟੀ ਦੀ ਇਕਜੁੱਟਤਾ ਅਤੇ ਮਜ਼ਬੂਤ ਸੰਰਚਨਾ ‘ਤੇ ਭਰੋਸਾ ਪ੍ਰਗਟ ਕੀਤਾ।

LEAVE A REPLY

Please enter your comment!
Please enter your name here