ਅੰਮ੍ਰਿਤਸਰ ਪੁਲਿਸ ਵੱਲੋਂ ਮੁਲਜ਼ਮਾਂ ਦਾ ਐਨਕਾਊਟਰ; ਦੋ ਮੁਲਜ਼ਮਾਂ ਨੂੰ ਜ਼ਖਮੀ ਹਾਲਤ ’ਚ ਕੀਤਾ ਕਾਬੂ; ਡਕੈਤੀ ਤੇ ਜਬਰ ਵਸੂਲੀਆਂ ’ਚ ਲੋੜੀਂਦੇ ਸੀ ਦੋਸ਼ੀ

0
13

 

ਅੰਮ੍ਰਿਤਸਰ ਪੁਲਿਸ ਨੇ ਰਾਮਦਾਸ ਤੇ ਅਜਨਾਲਾ ਇਲਾਕੇ ਅੰਦਰ ਡਕੈਤੀਆਂ ਤੇ ਜਬਰਨ ਵਸੂਲੀ ਮਾਮਲਿਆਂ ਵਿਚ ਲੋੜੀਂਦੇ ਦੋ ਮੁਲਜਮਾਂ ਦਾ ਐਨਕਾਊਟਰ ਕੀਤਾ ਐ। ਫੜੇ ਗਏ ਮੁਲਜਮਾਂ ਦੀ ਪਛਾਣ ਵੰਸ਼ਪ੍ਰੀਤ ਤੇ ਗੁਰਪਿੰਦਰ ਵਜੋਂ ਹੋਈ ਐ। ਦੋਵੇਂ ਮੁਲਜਮ ਯੂਕੇ ਬੈਠੇ ਮਨਿੰਦਰ ਪਾਲ ਨਾਮ ਦੇ ਮੁਲਜਮ ਦੀਆਂ ਹਦਾਇਤਾਂ ਮੁਤਾਬਕ ਡਕੈਤੀਆਂ ਤੇ ਜ਼ਬਰੀ ਵਸੂਲੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ। ਪੁਲਿਸ ਨੇ ਦੋਵਾਂ ਨੂੰ ਰਾਮਦਾਸ ਇਲਾਕੇ ਅੰਦਰ ਨਾਕੇਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਦੋਵਾਂ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਕੇ ਹਸਪਤਾਲ ਭਰਤੀ ਕਰਵਾਇਆ ਐ।

LEAVE A REPLY

Please enter your comment!
Please enter your name here