ਆਪ ਆਗੂ ਨੀਲ ਗਰਗ ਨੇ ਘੇਰੀ ਕੇਂਦਰ ਸਰਕਾਰ; ਮਨਰੇਗਾ ਦਾ ਨਾਮ ਬਦਲਣ ਨੂੰ ਲੈ ਕੇ ਪੁੱਛੇ ਸਵਾਲ; ਨਵੇਂ ਬਿੱਲ ਰਾਹੀਂ ਮਨਰੇਗਾ ਦੇ ਖਾਤਮੇ ਦਾ ਇਲਜ਼ਾਮ

0
13

ਆਮ ਆਦਮੀ ਪਾਰਟੀ ਨੇ ਮਨਰੇਗਾ ਦਾ ਨਾਮ ਬਦਲਣ ਲਈ ਕੇਂਦਰ ਸਰਕਾਰ ਨੂੰ ਘੇਰਿਆ ਐ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰਾ ਤੇ ਸੀਨੀਅਰ ਆਗੂ ਨੀਲ ਗਰਗ ਨੇ ਕੇਂਦਰ ਸਰਕਾਰ ਮਨਰੇਗਾ ਸਕੀਮ ਨਾਲ ਛੇੜਛਾੜ ਕਰ ਕੇ ਮਜਦੂਰਾਂ ਦੇ ਹੱਕ ਖੋਹਣ ਜਾ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕੀਮ ਦਾ ਨਾਮ ਚਲਾਕੀ ਨਾਲ ਬਦਲਿਆ ਐ ਤਾਂ ਜੋ ਮਜਦੂਰ ਜਮਾਤ ਕੋਲੋਂ ਕੰਮ ਦਾ ਹੱਕ ਖੋਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਨੂੰ ਬੰਦ ਕਰ ਕੇ ਆਪਣੀ ਨਵੀਂ ਸਕੀਮ ਲੋਕਾਂ ’ਤੇ ਥੋਪ ਰਹੀ ਐ।

ਉਨ੍ਹਾਂ ਕਿਹਾ ਕਿ ਕੇਂਦਰ ਨੇ ਨਵੀਂ ਸਕੀਮ ਤਹਿਤ ਕੇਂਦਰ ਦਾ ਹਿੱਸਾ ਘਟਾ ਕੇ ਸੂਬਿਆਂ ਤੇ ਇਸ ਦਾ ਬੋਝ ਵਧਾ ਰਹੀ ਐ, ਜਿਸ ਨਾਲ ਕੇਂਦਰ ਤੇ ਸੂਬਿਆਂ ਵਿਚਾਲੇ ਤਲਖੀ ਵਧੇਗੀ, ਜਿਸ ਦਾ ਮਜਦੂਰਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨਵੇਂ ਬਿੱਲ ਤਹਿਤ ਆਪਣਾ ਹਿੱਸੇ ਦੀ ਸੀਮਾ ਤੈਅ ਕਰ ਦਿੱਤੀ ਐ। ਹੁਣ ਤੈਅ ਸੀਮਾਂ ਤੋਂ ਵੱਧ ਮਜਦੂਰ ਰੱਖਣ ਤੇ ਉਸ ਦਾ ਸਾਰਾ ਬੋਝ ਸੂਬਾ ਸਰਕਾਰਾਂ ਤੇ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਜੀਐਸਟੀ ਤੇ ਨੋਟਬੰਦੀ ਵਰਗੇ ਹਮਲਿਆਂ ਨਾਲ ਸੂਬਿਆਂ ਦਾ ਲੱਕ ਤੋੜਿਆ ਸੀ ਅਤੇ ਹੁਣ ਮਨਰੇਗਾ ਨਾਲ ਛੇੜਛਾੜ ਕਰ ਕੇ ਨਵਾਂ ਹਮਲਾ ਕੀਤਾ ਐ, ਜਿਸ ਬਾਰੇ ਸਾਰੇ ਸੂਬਿਆਂ ਨੂੰ ਇਕਜੁਟ ਹੋਣ ਦੀ ਲੋੜ ਐ।

LEAVE A REPLY

Please enter your comment!
Please enter your name here