ਮਾਛੀਵਾੜਾ ਸਾਹਿਬ ’ਚ ਲੋਕਾਂ ਹੱਥੇ ਚੜ੍ਹੇ ਝਪਟਮਾਰ; ਗੰਨੇ ਦੇ ਖੇਤ ਨੂੰ ਘੇਰਾ ਪਾ ਕੇ ਕੀਤਾ ਕਾਬੂ

0
15

ਮਾਛੀਵਾੜਾ ਸਾਹਿਬ ਵਿਖੇ ਦੋ ਮੋਟਰ ਸਾਇਕਲ ਸਵਾਰਾਂ ਨੂੰ ਮੋਬਾਈਲ ਦੀ ਖੋਹ ਕਰਨਾ ਉਸ ਵੇਲੇ ਮਹਿੰਗੇ ਪੈ ਗਿਆ ਜਦੋਂ ਲੋਕਾਂ ਨੇ ਦੋਵਾਂ ਨੂੰ ਕਾਬੂ ਕਰ ਕੇ ਕੁਟਾਪਾ ਚਾੜ੍ਹ ਦਿੱਤਾ। ਜਾਣਕਾਰੀ ਅਨੁਸਾਰ ਦੋਵਾਂ ਨੇ ਬਲੀਬੇਗ ਬਸਤੀ ਵਾਸੀ ਸੋਨੂੰ ਹਲਵਾਈ ਦਾ ਮੋਬਾਇਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੀੜਤ ਵੱਲੋਂ ਰੋਲਾ ਪਾਉਣ ਤੇ ਇਕੱਠਾ ਹੋਏ ਲੋਕਾਂ ਨੇ ਦੋਵਾਂ ਦਾ ਪਿੱਛਾ ਕੀਤਾ ਤਾਂ ਇਹ ਭੱਜ ਕੇ ਗੰਨੇ ਦੇ ਖੇਤ ਵਿਚ ਲੁੱਕ ਗਏ। ਲੋਕਾਂ ਨੇ ਗੰਨੇ ਦੇ ਖੇਤ ਨੂੰ ਘੇਰਾ ਪਾ ਕੇ ਦੋਵਾਂ ਨੂੰ ਕਾਬੂ ਕਰ ਕੇ ਕੁਟਾਪਾ ਚਾੜਣ ਬਾਅਦ ਪੁਲਿਸ ਹਵਾਲੇ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

ਇਸ ਸਬੰਧੀ ਸੋਨੂੰ ਹਲਵਾਈ ਨੇ ਦੱਸਿਆ ਕਿ ਉਹ ਪੈਦਲ ਜਾ ਰਿਹਾ ਸੀ ਕਿ 2 ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਉਸ ਤੋਂ ਪਿੰਡ ਇਰਾਕ ਦਾ ਰਸਤਾ ਪੁੱਛਿਆ। ਇਸ ਦੌਰਾਨ ਦੋਵਾਂ ਨੇ ਉਸ ਨੂੰ ਸੜਕ ’ਤੇ ਸੁੱਟ ਲਿਆ ਤੇ ਗਲ ਵਿਚ ਪਰਨਾ ਪਾ ਕੇ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਉਸ ਕੋਲੋਂ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਸੋਨੂੰ ਹਲਵਾਈ ਵਲੋਂ ਰੌਲਾ ਪਾਇਆ ਗਿਆ ਤਾਂ ਆਸਪਾਸ ਦੇ ਵਿਅਕਤੀਆਂ ਨੇ ਇਕੱਠੇ ਹੋ ਕੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ।

ਇਹ ਝਪਟਮਾਰ ਮੋਟਰਸਾਈਕਲ ਸਵਾਰ ਸ਼ਿਵਾ ਪੈਲੇਸ ਕੋਲ ਆਪਣੇ ਆਪ ਨੂੰ ਘਿਰਿਆ ਦੇਖ ਕੇ ਆਪਣਾ ਵਾਹਨ ਛੱਡ ਖੇਤਾਂ ਵੱਲ ਭੱਜ ਗਏ ਅਤੇ ਗੰਨੇ ਦੇ ਖੇਤ ਵਿਚ ਜਾ ਲੁਕੇ। ਲੋਕਾਂ ਵਲੋਂ ਗੰਨੇ ਦੇ ਖੇਤ ਨੂੰ ਘੇਰਾ ਪਾ ਲਿਆ ਅਤੇ ਅੰਦਰ ਵੜ੍ਹ ਕੇ ਇਨ੍ਹਾਂ ਦੋਵਾਂ ਝਪਟਮਾਰਾਂ ਨੂੰ ਕਾਬੂ ਕਰ ਲਿਆ ਅਤੇ ਖੋਹਿਆ ਮੋਬਾਇਲ ਵੀ ਬਰਾਮਦ ਕਰ ਲਿਆ। ਝਪਟਮਾਰਾਂ ਕੋਲ ਜੋ ਮੋਟਰਸਾਈਕਲ ਮਿਲਿਆ ਉਸ ਉੱਪਰ ਕੋਈ ਵੀ ਨੰਬਰ ਪਲੇਟ ਨਹੀਂ ਲੱਗੀ ਸੀ। ਇਨ੍ਹਾਂ ਝਪਟਮਾਰਾਂ ਨੂੰ ਕਾਬੂ ਕਰ ਮਾਛੀਵਾੜਾ ਥਾਣਾ ਦੇ ਸਪੁਰਦ ਕਰ ਦਿੱਤਾ ਗਿਆ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਝਪਟਮਾਰਾਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here