ਆਵਲਾ ਪਰਿਵਾਰ ’ਤੇ ਇਨਕਮ ਟੈਕਸ ਵਿਭਾਗ ਦੀ ਰੇਡ/ ਗੁਰੂ ਹਰ ਸਹਾਏ ਵਾਲੇ ਘਰ ਅੰਦਰ ਖੰਗਾਲੇ ਦਸਤਾਵੇਜ਼

0
15

 

ਉੱਘੇ ਕਾਰੋਬਾਰੀ ਤੇ ਹਲਕਾ ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦੇ ਗੁਰੂਹਰਸਹਾਏ ਵਾਲੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਮਾਰੇ ਜਾਣ ਦੀ ਖ਼ਬਰ ਹੈ । ਸੂਤਰਾਂ ਮੁਤਾਬਕ ਦਿੱਲੀ ਨੰਬਰ ਦੀਆਂ ਚਾਰ ਤੇ ਇਕ ਹਰਿਆਣਾ ਨੰਬਰ ਦੀ ਗੱਡੀ ‘ਚ ਮੁਲਾਜ਼ਮ ਸੋਮਵਾਰ ਤੜਕੇ ਆਵਲਾ ਦੇ ਘਰ ਪਹੁੰਚੇ। ਸਾਬਕਾ ਕਾਂਗਰਸੀ ਵਿਧਾਇਕ  ਆਵਲਾ ਦੀ ਕੋਠੀ ’ਚ ਅਚਨਚੇਤ ਇਨਕਮ ਟੈਕਸ ਦੀ ਛਾਪੇਮਾਰੀ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਐ।
ਰਮਿੰਦਰ ਆਵਲਾ ਪਰਿਵਾਰ ਦੇ ਸੁਖਬੀਰ ਐਗਰੋ ਪਾਵਰ ਪ੍ਰੋਜੈਕਟ ਤੋਂ ਇਲਾਵਾ ਦੇਸ਼ ਭਰ ਵਿਚ ਕਾਰੋਬਾਰ ਚੱਲ ਰਹੇ ਹਨ। ਖਬਰਾਂ ਮੁਤਾਬਕ ਇਨਕਾਮ ਟੈਕਸ ਵਿਭਾਗ ਦੀਆਂ ਕੁਝ ਟੀਮਾਂ ਫ਼ਿਰੋਜ਼ਸ਼ਾਹ ਸਥਿਤ SAIL ਵਿਚ ਤੋਂ ਇਲਾਵਾ ਹੋਰ ਟਿਕਾਣਿਆਂ ‘ਤੇ ਵੀ ਪਹੁੰਚੀਆਂ ਹਨ।
ਦੱਸਣਯੋਗ ਐ ਕਿ ਪਹਿਲਾਂ ਰਮਿੰਦਰ ਆਵਲਾ ਦੀਆਂ ਬੀਜੇਪੀ ਵਿਚ ਜਾਣ ਦੀਆਂ ਚਰਚਾਵਾਂ ਵੀ ਸਾਹਮਣੇ ਆਈਆਂ ਸਨ ਪਰ ਕੁੱਝ ਸਮੇਂ ਤੋਂ ਉਨ੍ਹਾਂ ਨੇ ਜਲਾਲਬਾਦ ਤੇ ਗੁਰੂਹਰਸਹਾਏ ਤੋਂ ਕਾਂਗਰਸ ਦੀਆਂ ਗਤੀਵਿਧੀਆਂ ਦੁਬਾਰਾ ਸ਼ੁਰੂ ਕੀਤੀ ਗਈਆਂ ਸਨ। ਤਾਜ਼ਾ ਘਟਨਾਕ੍ਰਮ ਤੋਂ ਬਾਅਦ ਉਨ੍ਹਾਂ ਲਈ ਆਉਂਦੇ ਸਮੇਂ ਵਿਚ ਹੋਰ ਮੁਸ਼ਕਲਾਂ ਵਧਣ ਦੇ ਆਸਾਰ ਬਣਦੇ ਦਿਖਾਈ ਦੇ ਰਹੇ ਨੇ।   ਆਵਲਾ ਪਰਿਵਾਰ ਤੇ ਤਾਜ਼ਾ ਛਾਪੇਮਾਰੀ ਤੋਂ ਬਾਅਦ ਸਿਆਸੀ ਹਲਕਿਆਂ ਅੰਦਰ ਚਰਚਾਵਾਂ ਤੇਜ਼ ਹੋ ਗਈਆਂ ਹਨ।

LEAVE A REPLY

Please enter your comment!
Please enter your name here