
ਗੁਰਦਾਸਪੁਰ ਦੇ ਪਿੰਡ ਢੇਸੀਆਂ ਵਾਸੀ ਨੌਜਵਾਨ ਬਰਜਿੰਦਰ ਸਿੰਘ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਐ। ਬਰਜਿੰਦਰ ਸਿੰਘ ਚਾਰ ਸਾਲ ਦੀ ਟਰੇਨਿੰਗ ਸਮਾਪਤ ਹੋਣ ਤੋਂ ਬਾਅਦ ਲੈਫਟੀਨੈਂਟ ਬਣ ਕੇ ਜੱਦੀ ਪਿੰਡ ਢੇਸੀਆਂ ਪਹੁੰਚੇ, ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬਰਜਿੰਦਰ ਸਿੰਘ ਨੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਹਰਜਿੰਦਰ ਸਿੰਘ ਅਤੇ ਪਰਿਵਾਰ ਦੀ ਚੜਦੀ ਕਲਾਦੀ ਅਰਦਾਸ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਲੈਫਟੀਨੈਂਟ ਬਰਜਿੰਦਰ ਸਿੰਘ ਨੇ ਦੱਸਿਆ ਕਿ 2022 ਦੇ ਵਿੱਚ ਐਨਡੀਏ ਟੈਸਟ ਪਾਸ ਕੀਤਾ ਸੀ ਤੇ ਜਿਸ ਦੌਰਾਨ ਤਿੰਨ ਸਾਲ ਦੀ ਟ੍ਰੇਨਿੰਗ ਪੂਨੇ ਤੋਂ ਕੀਤੀ ਸੀ ਤੇ ਇੱਕ ਸਾਲ ਦੀ ਟ੍ਰੇਨਿੰਗ ਦੇਹਰਾਦੂਨ ਤੋਂ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਉਹ ਇੰਡੀਅਨ ਆਰਮੀ ਵਿੱਚ ਬਤੌਰ ਲੈਫਟੀਨੈਂਟ ਦੇ ਰੈਂਕ ਤੇ ਪੁੱਜਾ ਹੈ ।
ਉਸਨੇ ਕਿਹਾ ਕਿ ਇਸ ਸਫਲਤਾ ਲਈ ਪਿਤਾ ਪ੍ਰਿੰਸੀਪਲ ਰਤਨ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦਾ ਵੱਡਾ ਯੋਗਦਾਨ ਹੈ। ਪ੍ਰਿੰਸੀਪਲ ਰਤਨ ਸਿੰਘ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਉਨਾਂ ਦੇ ਦੋ ਪੁੱਤਰ ਹਨ ਜਿਨਾਂ ਵਿੱਚੋਂ ਛੋਟਾ ਪੁੱਤਰ ਕਨੇਡਾ ਵਿੱਚ ਸਟੱਡੀ ਕਰ ਰਿਹਾ ਹੈ ਤੇ ਬਰਜਿੰਦਰ ਸਿੰਘ ਆਪਣੀ ਮਿਹਨਤ ਸਦਕਾ ਲੈਫਟੀਨੈਂਟ ਬਣ ਕੇ ਪਿੰਡ ਪਹੁੰਚਿਆ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਹੋਣਹਾਰ ਪੁੱਤਰ ਤੇ ਮਾਣ ਹੈ।

