
ਪਟਿਆਲਾ ਦੇ ਝਿਲ ਪਿੰਡ ਨੇੜੇ ਇੱਕ ਨੌਜਵਾਨ ਉੱਪਰ ਗੋਲੀਆਂ ਚੱਲਣ ਦੀ ਖਬਰ ਐ। ਪੀੜਤ ਦੀ ਪਛਾਣ ਪਲਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਜੋਂ ਹੋਈ ਐ। ਹਮਲੇ ਵਿਚ ਇਕ ਗੋਲੀ ਪੀੜਤ ਦੇ ਕੰਨ ਕੋਲੋਂ ਖਹਿ ਕੇ ਲੰਘ ਗਈ। ਪੀੜਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਘਟਨਾ ਚੋਣਾਂ ਨਾਲ ਸਬੰਧਤ ਹੋਣ ਤੋਂ ਇਨਕਾਰ ਕੀਤਾ ਐ। ਰਾਜਿੰਦਰ ਹਸਪਤਾਲ ਵਿਚ ਨੌਜਵਾਨ ਦਾ ਹਾਲ ਜਾਣਨ ਪਹੁੰਚੇ ਐਸਐਸਪੀ ਸਰਤਾਜ ਚਹਿਲ ਨੇ ਕਿਹਾ ਕਿ ਘਟਨਾ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਐ। ਪੁਲਿਸ ਨੇ ਮੁਲਜਮਾਂ ਦੀ ਪਛਾਣ ਕਰ ਲਈ ਐ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

