ਫਾਜਿਲਕਾ ’ਚ ਸਕੂਲੀ ਬੱਚਿਆਂ ਦੇ ਆਟੋ ਨੂੰ ਹਾਦਸਾ/ ਆਟੋ ਪਲਟਣ ਨਾਲ ਦੋ ਬੱਚਿਆਂ ਦੇ ਲੱਗੀਆਂ ਸੱਟਾਂ

0
11

 

ਫਾਜਿਲਕਾ ਦੇ ਮਹਾਰਾਜਾ ਅੰਗਰ ਸਿੰਘ ਚੌਂਕ ਵਿਖੇ ਅੱਜ ਤੜਕਸਾਰ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਸਕੂਲੀ ਬੱਚਿਆਂ ਨੂੰ ਲਿਜਾ ਰਿਹਾ ਆਟੋ ਸਇਕਲ ਸਵਾਰ ਲੜਕੀ ਨੂੰ ਬਚਾਉਂਦਿਆਂ ਪਲਟ ਗਿਆ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਬੱਚਿਆਂ ਦੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ। ਜਾਣਕਾਰੀ ਅਨੁਸਾਰ ਆਟੋ ਵਿਚ 8 ਬੱਚੇ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਮੌਕੇ ਤੇ ਮੌਜੂਦ ਲੋਕਾਂ ਆਟੋ ਨੂੰ ਸਿੱਧਾ ਕਰ ਕੇ ਬੱਚਿਆ ਨੂੰ ਬਾਹਰ ਕੱਢ ਕੇ ਮੁੱਢਲੀ ਸਹਾਇਤਾ ਦਿੱਤੀ।

ਜਾਣਕਾਰੀ ਮੁਤਾਬਕ ਇਕ ਨਿੱਜੀ ਸਕੂਲ ਦੇ 8-9 ਬੱਚੇ ਆਟੋ ‘ਚ  ਸਵਾਰ ਹੋ ਕੇ ਸਕੂਲ ਜਾ ਰਹੇ ਸਨ। ਅਚਾਨਕ ਆਟੋ ਅੱਗੇ ਸਾਈਕਲ ਸਵਾਰ ਇਕ ਕੁੜੀ ਆ ਗਈ, ਜਿਸ ਨੂੰ ਬਚਾਉਣ ਦੇ ਚੱਕਰ ‘ਚ ਆਟੋ ਚਾਲਕ ਨੇ ਕੱਟ ਮਾਰ ਦਿੱਤਾ ਅਤੇ ਮੌਕੇ ‘ਤੇ ਹੀ ਆਟੋ ਪਲਟ ਗਿਆ। ਇਸ ਤੋਂ ਬਾਅਦ ਬੱਚਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੋਕਾਂ ਨੇ ਭੱਜ ਕੇ ਬੱਚਿਆਂ ਨੂੰ ਆਟੋ ‘ਚੋਂ ਬਾਹਰ ਕੱਢਿਆ। ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਵੀ ਘਬਰਾਏ ਹੋਏ ਸਨ।

LEAVE A REPLY

Please enter your comment!
Please enter your name here