ਗੁਰਦਾਸਪੁਰ ’ਚ ਜਾਅਲੀ ਵੋਟਾਂ ਕਾਰਨ ਹੰਗਾਮਾ; ਪ੍ਰਜਾਈਡਿੰਗ ਅਫਸਰ ’ਤੇ ਲੱਗੇ ਜਾਅਲੀ ਵੋਟ ਦੇ ਇਲਜ਼ਾਮ; ਹੰਗਾਮੇ ਦੌਰਾਨ ਕੁੱਝ ਸਮੇਂ ਲਈ ਰੁਕੀ ਵੋਟਿੰਗ ਪ੍ਰਕਿਰਿਆ

0
10

ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਪਿੰਡ ਚਾਹੀਆ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਾਂਗਸੀ ਵਿਧਾਇਕ ਪਾਹੜਾ ਨੇ ਇੱਥੇ ਜਾਅਲੀ ਵੋਟਾਂ ਦੇ ਇਲਜ਼ਾਮ ਲਾਏ। ਵਿਧਾਇਕ ਦਾ ਇਲਜਾਮ ਸੀ ਕਿ ਪ੍ਰੀਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਜਾਅਲੀ ਵੋਟਾਂ ਭੁਗਤਾ ਰਹੇ ਸਨ। ਇਸ ਕਾਰਨ ਦੋ ਘੰਟੇ ਲਈ ਵੋਟਿੰਗ ਰੋਕ ਦਿੱਤੀ ਗਈ। ਮੌਕੇ ਤੇ ਪਹੁੰਚੇ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਨਵਾਂ ਪ੍ਰੀਜ਼ਾਈਡਿੰਗ ਅਫਸਰ ਨਿਯੁਕਤ ਕਰ ਦਿੱਤਾ, ਜਿਸ ਤੋਂ ਬਾਦ ਵੋਟਿੰਗ ਮੁੜ ਸ਼ੁਰੂ ਹੋ ਗਈ।

ਕਾਂਗਰਸੀ ਵਿਧਾਇਕ ਪਾਹੜਾ ਨੇ ਚਾਹੀਆ ਪਿੰਡ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ਰਜਨੀ ਪ੍ਰਕਾਸ਼ ‘ਤੇ ਜਾਅਲੀ ਵੋਟਾਂ ਪੋਲ ਕਰਨ ਦਾ ਦੋਸ਼ ਲਗਾਇਆ। ਪਿੰਡ ਵਿੱਚ ਵੋਟਿੰਗ ਇੱਕ ਘੰਟੇ ਲਈ ਰੋਕ ਦਿੱਤੀ ਗਈ। ਚੋਣ ਕਮਿਸ਼ਨ ਦੇ ਅਧਿਕਾਰੀ ਦੁਰਗਾ ਦਾਸ ਮੌਕੇ ‘ਤੇ ਪਹੁੰਚੇ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਰਜਨੀ ਪ੍ਰਕਾਸ਼ ਨੂੰ ਪੋਲਿੰਗ ਬੂਥ ਤੋਂ ਹਟਾ ਦਿੱਤਾ ਅਤੇ ਇੱਕ ਨਵਾਂ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਉਹ ਜਾਅਲੀ ਵੋਟਾਂ ਪਵਾ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਅਤੇ ਵੋਟਿੰਗ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ।

LEAVE A REPLY

Please enter your comment!
Please enter your name here