ਗੁਰਦਾਸਪੁਰ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ; ਸੇਲਜਮੈਨ ਨੇ ਖੁਦ ਰਚਿਆ ਸੀ ਲੁੱਟ ਦਾ ਡਰਾਮਾ

0
16

 

ਗੁਰਦਾਸਪੁਰ ਅਧੀਨ ਆਉਂਦੇ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਸੇਲਜਮੈਂਨ ਵਜੋਂ ਕੰਮ ਕਰਦੇ ਵਿਅਕਤੀ ਪਾਸੋਂ ਖੋਹ ਦਾ ਮਾਮਲਾ ਸੁਲਝਾ ਲਿਆ ਐ। ਪੁਲਸ ਨੇ ਇਸ ਮਾਮਲੇ ਵਿਚ ਲੁੱਟ ਦਾ ਦਾਅਵਾ ਕਰਨ ਵਾਲੇ ਸਖਸ਼ ਨੂੰ ਹੀ ਗ੍ਰਿਫਤਾਰ ਕੀਤਾ ਐ। ਪੁਲਿਸ ਦੇ ਦੱਸਣ ਮੁਤਾਬਕ ਸੇਲਜਮੈਨ ਨੇ ਇਕ ਲੱਖ 70 ਹਜ਼ਾਰ ਹੜੱਪਣ ਦੀ ਨੀਅਤ ਨਾਲ ਲੁੱਟ ਦਾ ਝੂਠਾ ਡਰਾਮਾ ਰਚਿਆ ਸੀ। ਅਸਲ ਵਿਚ ਉਸ ਸਿਰ ਕਰਜਾ ਚੜਿਆ ਸੀ, ਨੂੰ ਉਤਾਰਨ ਖਾਤਰ ਉਸ ਨੇ ਇਹ ਕਹਾਣੀ ਘੜੀ ਸੀ। ਪੁਲਿਸ ਨੇ ਮੁਲਜਮ ਦੇ ਘਰੋਂ ਪੈਸੇ ਤੇ ਮੋਬਾਈਲ ਫੋਨ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਦੱਸਣਯੋਗ ਐ ਕਿ ਮੋਟਰ ਸਾਈਕਲ ਸਵਾਰ ਸੇਲਜਮੈਨ ਨੇ ਘੱਲੂਘਾਰਾ ਮੋੜ ਨੇੜੇ ਦਿਨ ਦਿਹਾੜੇ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਨਗਦੀ ਸਮੇਤ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ।  ਪੁਲਿਸ ਜਾਚ ਦੌਰਾਨ ਖੁਲਾਸਾ ਹੋਇਆ ਕਿ ਉਕਤ ਲੁੱਟ ਦਾ ਡਰਾਮਾ ਸੇਲਜਮੈਨ ਨੇ ਆਪ ਹੀ ਰਚਿਆ ਸੀ ਕਿਉਂਕਿ ਉਹ ਕਰਜੇ ਵਿੱਚ ਫਸਿਆ ਹੋਇਆ ਸੀ ਅਤੇ ਮਾਲਕ ਦੇ ਪੈਸੇ ਹੜਪਣ ਲਈ ਇਹ ਡਰਾਮਾ ਰਚਿਆ ਸੀ। ਪੁਲਿਸ ਨੇ ਉਸ ਦੇ ਘਰੋਂ ਉਸ ਦਾ ਮੋਬਾਈਲ ਫੋਨ ਅਤੇ  ਪੈਸੇ ਵੀ ਬਰਾਮਦ ਕਰ ਲਏ ਹਨ। ਇਸ ਤਰ੍ਹਾਂ ਪੁਲਿਸ ਨੇ ਇਹ ਮਾਮਲਾ ਕੁਝ ਹੀ ਘੰਟਿਆਂ ਵਿੱਚ ਸੁਲਝਾ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਰਜਿੰਦਰ ਮਿਹਨਾਸ ਨੇ ਦੱਸਿਆ ਪੁਲਿਸ ਨੂੰ ਸ਼ਿਕਾਇਤ ਕਰਤਾ ਅਮਿਤ ਕੁਮਾਰ ਵਸੀ ਨੰਗਲ ਕੋਟਲੀ ਨੇ ਸੂਚਨਾ ਦਿੱਤੀ ਸੀ ਕਿ ਉਹ ਮੁਕੇਰੀਆਂ ਤੋਂ ਸੇਲਜ ਦੇ ਪੈਸੇ 1 ਲੱਖ 70 ਹਜਾਰ ਰੁਪਏ ਲੈਕੇ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਗੁਰਦਾਸਪੁਰ ਨੂੰ ਵਾਪਸ ਆ ਰਿਹਾ ਸੀ ਜਦੋ ਜੀ. ਟੀ ਰੋਡ ਸੇਮ ਨਹਿਰ ਘੱਲੂਘਾਰਾ ਮੋੜ ਲਾਗੇ ਪੁੱਜਾ ਤਾਂ ਇਕ ਕਾਲੇ ਰੰਗ ਦੀ ਕਾਰ ਅਲਟੋ ਬਿਨਾਂ ਨੰਬ੍ਰਰੀ ਵਿੱਚੋ ਦੋ ਨੋਜਵਾਨ ਉਤਰੇ ਜਿਨ੍ਹਾ ਨੇ ਰੋਕ ਕੇ ਮਾਰ ਕੁਟਾਈ ਕੀਤੀ ਅਤੇ 1 ਲੱਖ 70 ਹਜਾਰ, ਅਤੇ ਪਰਸ ਵਿਚੋ 4000 ਰੁਪਏ, ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ ਸਨ।

ਉਧਰ ਪੁਰਾਣਾ ਸਾਲਾ ਪੁਲਿਸ ਨੇ ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸੁਰੂ ਕਰ ਦਿੱਤੀ ਸੀ ਪਰ ਅੱਜ ਪੁਲਿਸ ਨੇ ਜਦੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਦੌਰਾਨ ਸਿਕਾਇਤਕਰਤਾ ਦੀ ਪੂਰੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਸਾਰਾ ਡਰਾਮਾ ਉਸਨੇ ਖੁਦ ਰਚਿਆ ਸੀ ਅਤੇ ਉਸਦੇ ਘਰੋਂ ਪੁਲਿਸ ਨੇ ਪੈਸੇ ਵੀ ਬਰਾਮਦ ਕਰ ਲਏ ਹਨ ਅਤੇ ਪੁਲਿਸ ਵੱਲੋਂ ਇਸ ਦੇ ਵਿਰੁੱਧ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here