ਫਤਹਿਗੜ੍ਹ ਸਾਹਿਬ ਵਿਖੇ ਮਨਾਇਆ ਬਾਬਾ ਫਤਹਿ ਸਿੰਘ ਦਾ ਜਨਮ ਦਿਹਾੜਾ; ਸ੍ਰੀ ਆਖੰਡ ਪਾਠ ਸਾਹਿਬ ਦੇ ਪਾਏ ਭੋਗ

0
11

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਵਿਸ਼ੇਸ਼ ਸਮਾਗਮਾਂ ਦੌਰਾਨ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਦੌਰਾਨ ਗੁਰਬਾਣੀ ਦਾ ਅਤੁਟ ਨਾਦ ਪੂਰੇ ਦਰਬਾਰ ਹਾਲ ਵਿਚ ਗੂੰਜਦਾ ਰਿਹਾ। ਭੋਗ ਉਪਰਾਂਤ ਭਾਈ ਸ਼ਰਨਜੀਤ ਸਿੰਘ ਦੇ ਰਾਗੀ ਜਥੇ ਨੇ ਸ਼ਰਧਾਲੂਆਂ ਨੂੰ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਸੁਣਾ ਕੇ ਆਤਮਕ ਰਸ ਨਾਲ ਭਰਪੂਰ ਕਰ ਦਿੱਤਾ।
ਕੀਰਤਨ ਤੋਂ ਬਾਅਦ ਕੀਤੀ ਗਈ ਅਰਦਾਸ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਗ੍ਰੰਥੀ ਨਿਰਮਲ ਸਿੰਘ ਨੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਕੀਤੀ। ਸਮਾਗਮ ਦੌਰਾਨ ਵੱਖ–ਵੱਖ ਵਿਦਵਾਨ ਬੁਲਾਰਿਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸਿੱਖ ਸੰਗਤ ਨੂੰ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ ਵਧਾਈ ਦਿੱਤੀ।
ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਨੇ ਧਰਮ ਨਹੀਂ ਹਾਰਿਆ, ਨਿੱਕੀ ਉਮਰੇ ਵੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ। ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਉਨ੍ਹਾਂ ਜਿਹੀ ਨਿਡਰਤਾ ਅਤੇ ਸਾਹਸ ਹਰ ਸਿੱਖ ਦੀ ਝੋਲੀ ਪਾਉਣ। ਇਸ ਮੌਕੇ ਸੰਗਤਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ ਸਮਾਗਮ ਦੀ ਸਮਾਪਤੀ ਦੋਰਾਨ ਨੌਜਵਾਨਾਂ ਵੱਲੋਂ ਆਤਸ਼ਬਾਜ਼ੀ ਕੀਤੀ ਗਈ।

LEAVE A REPLY

Please enter your comment!
Please enter your name here