ਪੰਜਾਬ ਗੁਰਦਾਸਪੁਰ ਦੇ ਪਿੰਡ ਸਾਧਚੱਕ ’ਚ ਚੋਣ ਦੌਰਾਨ ਝੜਪ; ਆਹਮੋ ਸਾਹਮਣੇ ਆਪ ਤੇ ਕਾਂਗਰਸ ਦੇ ਵਰਕਰ; ਕਈ ਜ਼ਖਮੀ, ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਲਾਏ ਇਲਜ਼ਾਮ By admin - December 14, 2025 0 9 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿਖੇ ਅੱਜ ਹਾਲਾਤ ਇਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਕਾਂਗਰਸ ਨਾਸ ਸਬੰਧਤ ਸਾਬਕਾ ਸਰਪੰਚ ਦੇ ਸਮਰਥਕਾਂ ਦਾ ਇਲਜਾਮ ਐ ਕਿ ਉਨ੍ਹਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਮਲਾ ਕੀਤਾ ਐ। ਹਮਲੇ ਵਿਚ ਇਕੋ ਪਰਿਵਾਰ ਦੇ 6 ਜੀਅ ਜਖਮੀ ਹੋਏ ਨੇ। ਉਥੇ ਹੀ ਆਪ ਨਾਲ ਸਬੰਧਤ ਮੌਜੂਦਾ ਸਰਪੰਚ ਨੇ ਦੋਸ਼ ਨਕਾਰੇ ਹਨ। ਦੋਵੇਂ ਧਿਰਾਂ ਨੇ ਇਕ ਦੂਜੇ ਤੇ ਗੰਭੀਰ ਇਲਜਾਮ ਲਾਏ ਹਨ। ਆਪ ਨਾਲ ਸਬੰਧਤ ਵਰਕਰਾਂ ਦਾ ਇਲਜਾਮ ਐ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਤਾਅਨੇ ਮਾਰੇ ਗਏ ਜਿਸ ਤੋਂ ਬਾਅਦ ਮਾਮੂਲੀ ਵਿਵਾਦ ਹੋਇਆ ਅਤੇ ਕਾਂਗਰਸ ਵਰਕਰਾਂ ਨੇ ਉਹਨਾਂ ਤੇ ਕੁਰਸੀਆਂ ਨਾਲ ਹਮਲਾ ਕਰ ਦਿੱਤਾ। ਉਹਨਾਂ ਕਿਸੇ ਦੇ ਜ਼ਖਮੀ ਹੋਣ ਤੋਂ ਇਨਕਾਰ ਕੀਤਾ ਹੈ। ਉੱਥੇ ਹੀ ਮੌਕੇ ਤੇ ਐਸ ਪੀ ਹੈਡਕੁਆਟਰ ਜੁਗਰਾਜ ਸਿੰਘ ਪਹੁੰਚੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।