ਗੁਰਦਾਸਪੁਰ ਦੇ ਪਿੰਡ ਮਗਰਮੂਦੀਆਂ ’ਚ ਚੋਰਾਂ ਦੀ ਦਹਿਸ਼ਤ; ਘਰ ਦੇ ਬਰਾਂਡੇ ’ਚ ਖੜ੍ਹੇ ਵਾਹਨਾਂ ਦੀਆਂ ਬੈਟਰੀਆਂ ਚੋਰੀ; ਅੱਧੀ ਦਰਜਨ ਬੈਟਰੀਆਂ ਲੈ ਕੇ ਚੋਰ ਫਰਾਰ

0
11

ਗੁਰਦਾਸਪੁਰ ਅਧੀਨ ਆਉਂਦੇ ਥਾਣਾ ਦੌਰਾਂਗਲਾ ਦੇ ਪਿੰਡ ਮਗਰਮੂਦੀਆ ਵਿਖੇ ਚੋਰਾਂ ਵੱਲੋਂ ਵਾਹਨਾਂ ਦੀਆਂ ਬੈਟਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਐ। ਚੋਰ ਘਰ ਦੇ ਬਰਾਡੇ ਵਿਚ ਖੜ੍ਹੇ ਵਾਹਨਾਂ ਵਿਚੋਂ ਅੱਧੀ ਦਰਜਨ ਬੈਟਰੀਆਂ ਲਾਹ ਕੇ ਫਰਾਰ ਹੋ ਗਏ। ਚੋਰਾਂ ਨੇ ਟਿੱਪਰਾਂ, ਟਰੈਕਟਰ ਤੇ ਕੰਬਾਈਨ ਦੀਆਂ ਬੈਟਰੀਆਂ ਤੇ ਹੱਥ ਸਾਫ ਕੀਤਾ ਐ। ਵਾਹਨਾਂ ਦੇ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਹਨਾਂ ਗੱਡੀਆਂ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਹਰ ਰੋਜ਼ ਆਪਣੇ ਘਰ ਅੰਦਰ ਬਣਾਏ ਬਰਾਂਡੇ ਵਿੱਚ ਆਪਣੇ ਵਾਹਨ ਖੜੇ ਕਰ ਦਿੰਦੇ ਹਾਂ ਅਤੇ ਆਪ ਪਰਿਵਾਰ ਸਮੇਤ ਛੱਤ ਉੱਪਰ ਬਣੇ ਘਰ ਵਿੱਚ ਰਹਿ ਰਹੇ ਹਾਂ। ਜਦ ਸਵੇਰੇ ਆ ਕੇ ਇੱਕ ਟਿੱਪਰ ਨੂੰ ਸਟਾਰਟ ਕਰਨ ਲੱਗੇ ਤਾਂ ਗੱਡੀ ਸਟਾਰਟ ਨਹੀਂ ਹੋਈ ਤਾਂ ਅਸੀਂ ਜਾਂਚ ਕੀਤੀ ਤਾਂ ਇਸ ਵਿੱਚ ਬੈਟਰੀ ਨਹੀਂ ਸੀ। ‌ਜਦੋਂ ਬਾਕੀ ਵਾਹਨਾਂ ਦੀ ਜਾਚ ਕੀਤੀ ਗਈ ਤਾਂ ਕਰੀਬ ਛੇ ਵੱਖ-ਵੱਖ ਵਾਹਨਾਂ ਵਿੱਚੋਂ ਚੋਰਾਂ ਨੇ ਬੈਟਰੀਆਂ ਚੋਰੀ ਕਰ ਲਈਆਂ ਸਨ ਜਿਸ ਨਾਲ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਉਸ ਨੇ ਦੱਸਿਆ ਕਿ ਘਰ ਵਿੱਚ ਕੈਮਰੇ ਤਾਂ ਲੱਗੇ ਹਨ ਪਰ ਕੈਮਰੇ ਖਰਾਬ ਸੀ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨਿਤ ਦਿਨ ਹੋ ਰਹੀਆਂ ਇਲਾਕੇ ਅੰਦਰ ਚੋਰੀ ਦੀਆਂ ਘਟਨਾ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਗਸਤ ਤੇਜ਼ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਤਾਂ ਚੋਰਾਂ ਵੱਲੋਂ ਘਰਾਂ ਅੰਦਰ ਦਾਖਲ ਹੋ ਕੇ ਚੋਰੀ ਦੀਆਂ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here