ਕੈਪਟਨ ਦੇ ਬਿਆਨ ਬਾਰੇ ਵਿਧਾਇਕ ਪ੍ਰਗਟ ਸਿੰਘ ਦਾ ਪ੍ਰਤੀਕਰਮ; ਕਿਹਾ, ਕਾਂਗਰਸ ਨੂੰ ਮਿਸ ਕਰ ਰਹੇ ਨੇ ਕੈਪਟਨ

0
15

ਜਲੰਧਰ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕੈਪਟਨ ਦੇ ਬਿਆਨ ਨੂੰ ਲੈ ਕੇ ਪ੍ਰਤੀਕਰਮ ਦਿੱਤਾ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਕਾਂਗਰਸ ਵਿਚ ਲੰਮਾ ਸਮਾਂ ਰਹੇ ਹਨ, ਇਸ ਲਈ ਉਨ੍ਹਾਂ ਨੂੰ ਕਾਂਗਰਸ ਵਿਚ ਬਿਤਾਏ ਪਲ ਯਾਦ ਆ ਰਹੇ ਨੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਆਪਣਾ ਸਟਾਇਲ ਐ ਅਤੇ ਭਾਜਪਾ ਪੰਜਾਬ ਦੇ ਕਿਸੇ ਵੀ ਆਗੂ ਨੂੰ ਬਹੁਤਾ ਨਹੀਂ ਪੁੱਛਦੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਮਿਸ ਕਰ ਰਹੇ ਹਨ।

ਦੱਸਣਯੋਗ ਐ ਕਿ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਾਜਪਾ ਹਾਈਕਮਾਨ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕਰਦੀ ਜਦਕਿ ਕਾਂਗਰਸ ਹਾਈਕਮਾਨ ਚੋਣਾਂ ਦੌਰਾਨ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਦੀ ਸੀ। ਕੈਪਟਨ ਨੇ ਨਵਜੋਤ ਕੌਰ ਸਿੱਧੂ ਦੇ 500 ਕਰੋੜ ਮੁੱਖ ਮੰਤਰੀ ਵਾਲੇ ਬਿਆਨ ‘ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਨਵਜੋਤ ਕੌਰ ਦਾ ਬਿਆਨ ਬਕਵਾਸ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਜੋੜੀ ਮਾਨਸਿਕ ਤੌਰ ਤੇ ਅਸਥਿਰ ਹੋ ਗਈ ਜਾਪਦੀ ਐ। ਕੈਪਟਨ ਦੇ ਇਸੇ ਬਿਆਨ ਬਾਰੇ ਪੁੱਛੇ ਜਾਣ ਤੇ ਜਲੰਧਰ ਕੈਂਟ ਤੋਂ ਕਾਂਗਰਸ ਵਿਧਾਇਕ ਨੇ ਉਪਰੋਕਤ ਪ੍ਰਤੀਕਰਮ ਦਿੱਤਾ ਐ।

LEAVE A REPLY

Please enter your comment!
Please enter your name here