ਚੰਡੀਗੜ੍ਹ ’ਚ ਮੁੱਖ ਮੰਤਰੀ ਮਾਨ ਨੇ ਘੇਰੇ ਵਿਰੋਧੀ; ਕਾਂਗਰਸ ਤੇ ਅਕਾਲੀ ਦਲ ਵੱਲ ਸਾਧੇ ਤਿੱਖੇ ਨਿਸ਼ਾਨੇ; ਹਾਰ ਸਾਹਮਣੇ ਦੇਖ ਕੇ ਗਲਤ ਬਿਆਨੀ ਦੇ ਇਲਜ਼ਾਮ

0
13

ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਵਿਰੋਧੀ ਪਾਰਟੀਆਂ ਵੱਲ ਤਿੱਖੇ ਨਿਸ਼ਾਨੇ ਸਾਧੇ ਹਨ। ਵਿਰੋਧੀ ਧਿਰਾਂ ਵੱਲੋਂ ਜ਼ਿਲ੍ਹਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਵਿਚ ਧਾਂਦਲੀਆਂ ਦੇ ਇਲਜਾਮ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਚੋਣਾਂ ਲਣਨ ਲਈ ਬੰਦੇ ਹੀ ਨਹੀਂ ਲੱਭ ਰਹੇ ਪਰ ਆਪਣੀ ਹਾਰ ਸਾਹਮਣੇ ਵੇਖ ਕੇ ਇਹ ਇਸ ਦਾ ਠੀਕਰਾ ਸਰਕਾਰ ਸਿਰ ਬੰਨ੍ਹਣ ਲਈ ਬਿਨਾਂ ਸਿਰ-ਪੈਰ ਦੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਪੀੜ੍ਹੀ ਹੇਠਾਂ ਸੋਟਾਂ ਫੇਰਨ ਦੀ ਥਾਂ ਦੂਜਿਆਂ ਨੂੰ ਭੰਡਣ ਵਿਚ ਵਿਸ਼ਵਾਸ਼ ਰੱਖਦੀ ਐ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੋਣਾਂ ‘ਚ ਵਿਰੋਧੀ ਧਿਰਾਂ ਹਾਰਦੀਆਂ ਆਪਣੇ ਕਾਰਨਾਂ ਤੋਂ ਹਨ ਪਰ ਹਾਰ ਦਾ ਠੀਕਰਾ ਕਿਸੇ ਹੋਰ ਸਿਰ ਭੰਨ੍ਹ ਦਿੰਦੀਆਂ ਹਨ। ਸਾਬਕਾ ਮੁੱਖ ਮੰਤਰੀ ਚੰਨੀ ਦੇ ਬੈਲਟ ਪੇਪਰਾਂ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਬੌਖ਼ਲਾ ਗਏ ਹਨ।  ਉਨ੍ਹਾਂ ਕਿਹਾ ਕਿ 4 ਸਾਲਾਂ ਬਾਅਦ ਸਾਰਿਆਂ ਨੂੰ ਪੰਜਾਬ ਦੀ ਯਾਦ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੀਤੇ ਗਏ ਕੰਮਾਂ ਦੇ ਆਧਾਰ ‘ਤੇ ਚੋਣਾਂ ਲੜ ਰਹੇ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਸਾਰੇ ਰੇਟ ਦੱਸੀ ਜਾਂਦੀ ਹੈ ਅਤੇ 4 ਸਾਲਾਂ ਬਾਅਦ ਪਹਾੜਾਂ ‘ਚੋਂ ਜੋਗੀ (ਕੈਪਟਨ ਅਮਰਿੰਦਰ ਸਿੰਘ) ਵੀ ਉਤਰ ਆਇਆ ਹੈ ਅਤੇ ਉਹ ਭਾਜਪਾ ਨੂੰ ਗਾਲ੍ਹਾਂ ਕੱਢੀ ਜਾਂਦੇ ਹਨ। ਇਹ ਲੋਕ ਪੰਜਾਬ ਨੂੰ ਇਕ ਵਿਕਾਊ ਮਟੀਰੀਅਲ ਸਮਝਣ ਵਾਲੇ ਵੋਟਾਂ ਨੇੜੇ ਹੇਠਾਂ ਉਤਰਨਗੇ। ਸੁਖਜਿੰਦਰ ਸਿੰਘ ਰੰਧਾਵਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਪੌਣੇ 2 ਕਿਲੋਮੀਟਰ ਦਾ ਮੁੱਖ ਮੰਤਰੀ ਦੱਸਿਆ ਅਤੇ ਉਨ੍ਹਾਂ ਦੀ ਘਰ ਵਾਲੀ ਡੇਰਾ ਬਾਬਾ ਨਾਨਕ ਤੋਂ ਹਾਰ ਗਈ। ਮੁੱਖ ਮੰਤਰੀ ਮਾਨ ਨਵਜੋਤ ਸਿੱਧੂ ‘ਤੇ ਵੀ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜਦੋਂ ਸਿੱਧੂ ਕੋਲ ਮੰਤਰਾਲੇ ਤਾਂ ਉਦੋਂ ਪੰਜਾਬ ‘ਚ ਸੁਧਾਰ ਕਰਦੇ।

ਚੋਣਾਂ ਵਿੱਚ ‘ਧੱਕੇਸ਼ਾਹੀ’ ਦੇ ਦੋਸ਼ਾਂ ਨੂੰ ਨਕਾਰਦਿਆਂ ਮੁੱਖ ਮੰਤਰੀ ਨੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਦੇ ਕੁੱਲ 2833 ਜ਼ੋਨਾਂ ਵਿੱਚ ਚੋਣਾਂ ਹੋਣੀਆਂ ਹਨ। ਇਹਨਾਂ ਵਿੱਚੋਂ 340 ‘ਤੇ ਆਮ ਆਦਮੀ ਪਾਰਟੀ, 3 ‘ਤੇ ਕਾਂਗਰਸ ਅਤੇ 8 ‘ਤੇ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਮਾਨ ਨੇ ਸਪੱਸ਼ਟ ਕੀਤਾ ਕਿ ਇੱਥੇ ਕੋਈ ਧੱਕਾ ਨਹੀਂ ਹੋਇਆ, ਸਗੋਂ ਸੱਚਾਈ ਇਹ ਹੈ ਕਿ ਵਿਰੋਧੀ ਪਾਰਟੀਆਂ ਨੂੰ ਚੋਣ ਲੜਨ ਲਈ ਉਮੀਦਵਾਰ ਹੀ ਨਹੀਂ ਲੱਭ ਰਹੇ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵਰ੍ਹਦਿਆਂ ਸੀਐਮ ਮਾਨ ਨੇ ਕਿਹਾ ਕਿ ਲੋਕਾਂ ਨੇ ਤੁਹਾਨੂੰ ਪਹਿਲਾਂ ਹੀ ਬਹੁਤ ਮੌਕੇ ਦਿੱਤੇ ਹਨ, ਹੁਣ ਤੁਹਾਨੂੰ ਦੁਬਾਰਾ ਵਾਰੀ ਨਹੀਂ ਮਿਲਣੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਪਹਿਲਾਂ ਬਲਾਕ ਸੰਮਤੀ ਦਾ ਮਤਲਬ ਤੱਕ ਨਹੀਂ ਪਤਾ ਸੀ, ਅੱਜ ਉਹ ਮੋਟਰਸਾਈਕਲ ‘ਤੇ ਪ੍ਰਚਾਰ ਕਰਦੇ ਫਿਰ ਰਹੇ ਹਨ। ਉਨ੍ਹਾਂ ਰਾਜਾ ਵੜਿੰਗ ਬਾਰੇ ਵੀ ਕਿਹਾ ਕਿ ਇਹ ਸਭ ਸਾਡੀ ਬਦੌਲਤ ਹੀ ਹੈ ਕਿ ਅੱਜ ਇਹ ਲੀਡਰ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਮਜਬੂਰ ਹੋਏ ਹਨ। ਮੁੱਖ ਮੰਤਰੀ ਮਾਨ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਾਲੇ ਚੰਗੇ ਬੰਦਿਆਂ ਨੂੰ ਹੀ ਵੋਟਾਂ ਪਾਉਣ।

LEAVE A REPLY

Please enter your comment!
Please enter your name here