ਅੰਮ੍ਰਿਤਸਰ ਪੁਲਿਸ ਨੇ ਮੋੜਿਆ ਯਾਤਰੀ ਦਾ ਬੈਗ; ਆਟੋ ਰਿਕਸ਼ਾ ’ਚ ਰਹਿ ਗਿਆ ਸੀ ਬੈਗ; ਪੁਲਿਸ ਨੇ ਬਰਾਮਦ ਕਰ ਕੇ ਕੀਤਾ ਮਾਲਕ ਹਵਾਲੇ

0
10

ਅੰਮ੍ਰਿਤਸਰ ਪੁਲਿਸ ਨੇ ਜਲੰਧਰ ਵਾਸੀ ਇਕ ਯਾਤਰੀ ਦਾ ਬੈਗ ਲੱਭ ਕੇ ਅਸਲ ਮਾਲਕ ਹਵਾਲੇ ਕੀਤਾ ਐ। ਜਾਣਕਾਰੀ ਅਨੁਸਾਰ ਜਲੰਧਰ ਨਾਲ ਸਬੰਧਤ ਪਾਰਸ ਭੰਡਾਰੀ ਅੰਮ੍ਰਿਤਸਰ ਆਏ ਸਨ, ਜਿੱਥੇ ਉਨ੍ਹਾਂ ਦਾ ਬੈਗ ਇਕ ਆਟੋ ਰਿਕਸ਼ਾ ਅੰਦਰ ਰਹਿ ਗਿਆ ਸੀ। ਬੈਗ ਵਿਚ 16 ਹਜ਼ਾਰ ਨਕਦੀ, ਸੋਨਾ ਤੇ ਹੋਰ ਸਾਮਾਨ ਸੀ। ਪੀੜਤ ਨੇ ਪੁਲਿਸ ਚੌਕੀ ਸ਼ਿਵਾਲਾ ਭਾਈਆਂ ਵਿਖੇ ਸ਼ਿਕਾਇਤ ਦਰਜ ਕਰਵਾਈ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਆਟੋ ਰਿਕਸ਼ਾ ਨੂੰ ਟਰੇਸ ਕਰ ਕੇ ਬੈਗ ਅਸਲ ਮਾਲਕ ਹਵਾਲੇ ਕਰ ਦਿੱਤਾ ਐ। ਪੀੜਤ ਨੇ ਪੁਲਿਸ ਕਾਰਵਾਈ ਦੀ ਸ਼ਲਾਘਾ ਕੀਤੀ ਐ।

LEAVE A REPLY

Please enter your comment!
Please enter your name here