ਮੋਗਾ ’ਚ ਰੇਲਵੇ ਟਰੈਕ ’ਤੇ ਟਲਿਆ ਵੱਡਾ ਹਾਦਸਾ; ਰੇਲ ਹੇਠਾਂ ਆਉਣ ਕਾਰਨ ਮੋਟਰ ਸਾਈਕਲ ਚਕਨਾਚੂਰ; ਪੁਲਿਸ ਨੇ ਦਰਜ ਕੀਤਾ ਕੇਸ

0
15

ਮੋਗਾ ਦੇ ਲੁਧਿਆਣਾ ਰੇਲਵੇ ਟਰੈਕ ‘ਤੇ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਰੇਲ ਲਾਈਨ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇਕ ਮੋਟਰ ਸਾਈਕਲ ਰੇਲ ਗੱਡੀ ਦੀ ਲਪੇਟ ਵਿਚ ਆ ਗਿਆ। ਜਾਣਕਾਰੀ ਅਨੁਸਾਰ ਇਕ ਨੌਜਵਾਨ ਬੰਦ ਫਾਟਕ ਦੇ ਥੱਲਿਓਂ ਮੋਟਰ ਸਾਈਕਲ ਕੱਢ ਰਿਹਾ ਸੀ ਕਿ ਅਚਾਨਕ ਗੱਡੀ ਆ ਗਈ ਜਿਸ ਕਾਰਨ ਮੋਟਰ ਸਾਇਕਲ ਚਕਨਾਚੂਰ ਹੋ ਗਿਆ ਜਦਕਿ ਨੌਜਵਾਨਾਂ ਦਾ ਬਚਾਅ ਹੋ ਗਿਆ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਰੇਲਵੇ ਪੁਲਿਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਜਾਣਕਾਰੀ ਅਨੁਸਾਰ ਮੋਗਾ ਤੋਂ ਲੁਧਿਆਣਾ ਜਾਣ ਵਾਲੀ ਰੇਲਗੱਡੀ ਦੇ ਰਵਾਨਾ ਹੋਣ ਤੋਂ ਪਹਿਲਾਂ ਮੈਨ ਬਾਜ਼ਾਰ ਸਮੇਤ ਅਕਾਲਸਰ ਰੋਡ ਅਤੇ ਹੋਰ ਕਈ ਫਾਟਕ ਬੰਦ ਸਨ। ਮੋਗਾ ਦੇ ਅਕਾਲਸਰ ਰੋਡ ਦੇ ਫਾਟਕ ਹੇਠਾਂ ਤੋਂ ਇੱਕ ਅਣਪਛਾਤਾ ਵਿਅਕਤੀ ਆਪਣੀ ਮੋਟਰਸਾਈਕਲ ਕੱਢ ਰਿਹਾ ਸੀ ਕਿ ਉਸ ਦੀ ਮੋਟਰਸਾਈਕਲ ਮੋਗਾ ਤੋਂ ਲੁਧਿਆਣਾ ਜਾ ਰਹੀ ਰੇਲਗੱਡੀ ਦੀ ਚਪੇਟ ਵਿੱਚ ਆ ਗਈ।

ਇਸ ਹਾਦਸੇ ਦੌਰਾਨ ਭਾਵੇਂ ਮੋਟਰ ਸਾਈਕਲ ਸਵਾਰ ਦੀ ਜਾਨ ਬਚ ਗਈ, ਪਰ ਮੋਟਰਸਾਈਕਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਨੰਬਰ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

LEAVE A REPLY

Please enter your comment!
Please enter your name here