
ਪਠਾਨਕੋਟ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਬੱਸ ਵਿਚੋਂ 35 ਲੱਖ ਨਕਦੀ ਬਰਾਮਦ ਕੀਤੀ ਐ। ਜਾਣਕਾਰੀ ਅਨੁਸਾਰ ਮਾਧੋਪੁਰ ਪੁਲਿਸ ਵੱਲੋਂ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਇਕ ਬੱਸ ਵਿਚੋਂ 35 ਲੱਖ ਨਕਦੀ ਬਰਾਮਦ ਕੀਤੀ ਐ। ਪੁਲਿਸ ਨੇ ਇਨਕਮ ਟੈਕਸ ਦੀ ਟੀਮ ਨੂੰ ਬੁਲਾ ਕੇ ਕੈਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਧੋਪੁਰ ਵਿਖੇ ਨਾਕਾ ਲਗਾਇਆ ਹੋਇਆ ਸੀ ਕਿ ਜੰਮੂ ਕਸ਼ਮੀਰ ਤੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਇੱਕ ਬੱਸ ਨੂੰ ਚੈੱਕ ਕੀਤਾ ਗਿਆ ਤਾਂ ਇੱਕ ਵਿਅਕਤੀ ਕੋਲੋਂ 35 ਲੱਖ ਰੁਪਆ ਬਰਾਮਦ ਕੀਤਾ ਗਿਆ, ਮੌਕੇ ਤੇ ਇਨਕਮ ਟੈਕਸ ਦੀ ਟੀਮ ਨੂੰ ਇਹ 35 ਲੱਖ ਰੁਪਆ ਕੈਸ਼ ਸੌਂਪ ਦਿੱਤਾ ਗਿਆ, ਜਿਸ ਦੀ ਜਾਂਚ ਇਨਕਮ ਟੈਕਸ ਵਿਭਾਗ ਕਰ ਰਿਹਾ ਹੈ।

