ਲੁਧਿਆਣਾ ’ਚ ਦੋ ਬੱਚੇ ਭੇਦਭਰੀ ਹਾਲਤ ’ਚ ਲਾਪਤਾ; ਘਰੋਂ ਟਿਊਸ਼ਨ ਪੜ੍ਹਣ ਗਏ ਸੀ ਦੋ ਸਕੇ ਭਰਾ

0
18

ਲੁਧਿਆਣਾ ਦੇ ਸਮਰਾਲਾ ਚੌਂਕ ਨੇੜੇ ਸਥਿਤ ਗੁਰੂ ਅਰਜਨ ਦੇਵ ਇਲਾਕੇ ਵਿਚੋਂ ਦੋ ਬੱਚੇ ਰਹੱਸ਼ਮਈ ਢੰਗ ਨਾਲ ਗਾਇਬ ਹੋ ਗਏ ਹਨ। ਘਟਨਾ ਤੋਂ ਬਾਅਦ ਪਰਿਵਾਰ ਅੰਦਰ ਦਹਿਸ਼ਤ ਦਾ ਮਾਹੌਲ ਐ। ਬੱਚਿਆਂ ਦੀ ਮਾਂ ਦੇ ਦੱਸਣ ਮੁਤਾਬਕ ਉਸ ਨੇ ਆਪਣੇ ਬੱਚਿਆਂ ਨੂੰ ਆਮ ਵਾਂਗ ਟਿਊਸ਼ਨ ਭੇਜਿਆ ਸੀ ਪਰ ਉਹ ਨਾ ਟਿਊਸ਼ਨ ਸੈਂਟਰ ’ਤੇ ਮਿਲੇ ਤਾਂ ਹੀ ਘਰ ਪਰਤੇ। ਪਰਿਵਾਰ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

ਪੁਲਿਸ ਸਮਰਾਲਾ ਚੌਕ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਬੱਚਿਆਂ ਦੇ ਆਖਰੀ ਜਾਣੇ ਗਏ ਸਥਾਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਰਾਗ ਲੱਭਣ ਲਈ ਪੁਲਿਸ ਟੀਮਾਂ ਨੂੰ ਕਈ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਦੇਖਣਾ ਬਾਕੀ ਹੈ ਕਿ ਪੁਲਿਸ ਪ੍ਰਸ਼ਾਸਨ ਇਨ੍ਹਾਂ ਦੋਵਾਂ ਬੱਚਿਆਂ ਨੂੰ ਕਿੰਨੀ ਜਲਦੀ ਲੱਭ ਲਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਸੁਰੱਖਿਅਤ ਢੰਗ ਨਾਲ ਮਿਲਾਏਗਾ। ਮਾਂ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਵਾਪਸੀ ਦੀ ਉਮੀਦ ਜਾਹਰ ਕੀਤੀ ਐ।

LEAVE A REPLY

Please enter your comment!
Please enter your name here