ਗੁਰਦਾਸਪੁਰ ਪੁਲਿਸ ਆਵਾਜਾਈ ਨਿਯਮ ਤੋੜਣ ਵਾਲਿਆਂ ’ਤੇ ਸਖਤ; ਬੇਤਰਤੀਬ ਪਾਰਕਿੰਗ ਤੇ ਗ਼ਲਤ ਡਰਾਇੰਵਿੰਗ ਦੇ ਕੱਟੇ ਚੱਲਾਨ

0
11

ਗੁਰਦਾਸਪੁਰ ਸ਼ਹਿਰ ਅੰਦਰ ਆਵਾਜਾਈ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ। ਟਰੈਫਿਕ ਪੁਲਿਸ ਨੇ ਬੇਤਰਤੀਬ ਪਾਰਕਿੰਗ ਕਰਨ ਤੇ ਗਲਤ ਤਰੀਕੇ ਨਾਲ ਵਾਹਨ ਚੱਲਾਨ ਵਾਲਿਆਂ ਤੇ ਸਿਕੰਜਾ ਕੱਸਣ ਸ਼ੁਰੂ ਕਰ ਦਿੱਤਾ ਐ। ਐਸਪੀ ਜੁਗਰਾਜ ਸਿੰਘ ਵੱਲੋਂ ਖੁਦ ਸੜਕਾਂ ਤੇ ਉਤਰ ਕੇ ਨਿਯਮ ਤੋੜਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਐ। ਇਸੇ ਤਹਿਤ ਸ਼ਹਿਰ  ਦੇ ਹਨੂਮਾਨ ਚੌਂਕ ’ਤੇ ਲਾਏ ਨਾਕੇ ਦੌਰਾਨ ਆਵਾਜਾਈ ਨਿਯਮ ਤੋੜਣ ਵਾਲਿਆਂ ਦੇ ਚੱਲਾਨ ਕੱਟੇ ਗਏ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਮੱਸਿਆ ਦੇ ਹੱਲ ਲਈ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

ਦੱਸਣਯੋਗ ਐ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਯੈਲੋ ਲਾਈਨ ਦੇ ਬਾਹਰ ਪਾਰਕਿੰਗ ਨਾ ਕਰਨ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਐ, ਇਸ ਦੇ ਬਾਵਜੂਦ ਬਹੁਤੇ ਰੇਹੜੀ ਵਾਲੇ ਤੇ ਹੋਰ ਵਾਹਨ ਚਾਲਕ ਯੈਲੋ ਲਾਈਨ ਸਮੇਤ ਦੂਜੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ, ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਨੇ ਨਿਯਮ ਤੋੜਣ ਵਾਲਿਆਂ ਤੇ ਕਾਰਵਾਈ ਸ਼ੁਰੂ ਕੀਤੀ ਐ।  ਐਸਪੀ ਹੈਡ ਕੁਆਰਟਰ ਜੁਗਰਾਜ ਸਿੰਘ ਆਪ ਸ਼ਹਿਰ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਵਿੱਚ ਨਜ਼ਰ ਆਏ ਅਤੇ ਨਿਯਮਾਂ ਦਾ ਉਹ ਲੰਘਣ ਕਰਕੇ ਟਰੈਫਿਕ ਸਮੱਸਿਆ ਵਧਾਉਣ ਵਿੱਚ ਭਾਗੀ ਬਣਨ ਵਾਲਿਆਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ। ਸ਼ਹਿਰ ਨਿਵਾਸੀਆਂ ਨੂੰ ਵੀ ਟਰੈਫਿਕ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਨਾ ਕਰਨ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here