ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਉਡਾਨਾਂ ਸ਼ੁਰੂ; ਇੰਡੀਗੋ ਫਲਾਈਟ ਅਧਿਕਾਰੀ ਨੇ ਸਾਂਝਾ ਕੀਤੀ ਜਾਣਕਾਰੀ; ਮੁਸਾਫਿਰਾਂ ਨੇ ਲਿਆ ਸੁੱਖ ਸਾਹ

0
12

ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨਜ਼ ਦੀਆਂ ਉਡਾਨਾਂ ਸ਼ੁਰੂ ਹੋ ਗਈਆਂ ਨੇ। ਇਸ ਖਬਰ ਤੋਂ ਬਾਅਦ ਹਵਾਈ ਸਫਰ ਕਰਨ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਐ। ਏਅਰਪੋਰਟ ਅਧਿਕਾਰੀ ਦੇ ਦੱਸਣ ਮੁਤਾਬਕ ਇੰਡੀਗੋ ਦੀਆਂ ਸਾਰੀਆਂ ਉਡਾਣਾਂ ਹੁਣ ਤੈਅ ਸਮੇਂ ਮੁਤਾਬਕ ਉੱਡ ਰਹੀਆਂ ਨੇ ਅਤੇ 90 ਫੀਸਦੀ ਤੋਂ ਵਧੇਰੇ ਯਾਤਰੀ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਉਡਾਨਾਂ ਆਮ ਵਾਂਗ ਚੱਲ ਰਹੀਆਂ ਨੇ ਅਤੇ ਕੋਈ ਵੀ ਉਡਾਨ ਰੱਦ ਨਹੀਂ ਕੀਤੀ ਗਈ।

ਏਅਰਪੋਰਟ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਸਿਆ ਕਿ ਉਡਾਣ ਸੰਚਾਲਨ ਪੂਰੀ ਤਰ੍ਹਾਂ ਸਮੇਂ ਸਿਰ ਚੱਲ ਰਿਹਾ ਹੈ ਅਤੇ ਯਾਤਰੀਆਂ ਨੂੰ ਕੋਈ ਦੇਰੀ ਜਾਂ ਅਸੁਵਿਧਾ ਨਹੀਂ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਦਮਪੁਰ ਹਵਾਈ ਅੱਡਾ ਇਸ ਸਮੇਂ ਲਗਭਗ 90 ਫ਼ੀਸਦੀ ਯਾਤਰੀਆਂ ਦੀ ਆਵਾਜਾਈ ਰਿਕਾਰਡ ਕਰ ਰਿਹਾ ਹੈ, ਜੋਕਿ ਹਵਾਈ ਅੱਡੇ ਦੀਆਂ ਸੇਵਾਵਾਂ ਵਿੱਚ ਯਾਤਰੀਆਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਹ ਅਪਡੇਟ ਯਾਤਰੀਆਂ ਲਈ ਖ਼ਾਸ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਹਾਲ ਹੀ ਵਿੱਚ ਇੰਡੀਗੋ ਫਲਾਈਟ ਸੰਚਾਲਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਸਨ।

ਆਦਮਪੁਰ ਹਵਾਈ ਅੱਡਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸਾਰੀਆਂ ਉਡਾਣਾਂ ਹੁਣ ਲਈ ਨਿਰਧਾਰਤ ਸਮੇਂ ਅਨੁਸਾਰ ਜਾਰੀ ਰਹਿਣਗੀਆਂ। ਹਾਲਾਂਕਿ, ਦੇਸ਼ ਦੇ ਕਈ ਹਿੱਸਿਆਂ ਵਿੱਚ ਇੰਡੀਗੋ ਉਡਾਣਾਂ ਦੇ ਵਿਘਨ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਰੂਟਾਂ ‘ਤੇ ਰੱਦ ਕਰਨ ਅਤੇ ਦੇਰੀ ਦੀਆਂ ਸ਼ਿਕਾਇਤਾਂ ਆਈਆਂ ਹਨ, ਜਿਸ ਨਾਲ ਯਾਤਰੀਆਂ ਦੇ ਸਫਰ ਵਿਚ ਵਿਘਣ ਪਿਆ ਐ।  ਇਸ ਦੇ ਬਾਵਜੂਦ, ਆਦਮਪੁਰ ਹਵਾਈ ਅੱਡੇ ‘ਤੇ ਆਮ ਕੰਮਕਾਜ ਮੁੜ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੀ ਹੈ।

LEAVE A REPLY

Please enter your comment!
Please enter your name here