ਲੁਧਿਆਣਾ ’ਚ ਸੜਕ ਹਾਦਸੇ ਦੌਰਾਨ 1 ਮੌਤ, 3 ਜ਼ਖਮੀ; ਐਕਟਿਵਾ ਤੇ ਮੋਟਰ ਸਾਇਕਲ ਸਵਾਰਾਂ ਵਿਚਾਲੇ ਹੋਈ ਟੱਕਰ

0
10

ਲੁਧਿਆਣਾ ਦੇ ਜਲੰਧਰ ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਇਕ ਐਕਟਿਵਾ ਤੇ ਮੋਟਰ ਸਾਇਕਲ ਵਿਚਾਲੇ ਸਿੱਧੀ ਟੱਕਰ ਹੋਣ ਕਾਰਨ ਵਾਪਰਿਆ ਐ। ਜਾਣਕਾਰੀ ਅਨੁਸਾਰ 57 ਸਾਲਾ ਜਸਪਾਲ ਸਿੰਘ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਗਲਤ ਪਾਸਿਓ ਆ ਰਹੇ ਮੋਟਰ ਸਾਇਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਜਸਪਾਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਮੋਟਰ ਸਾਈਕਲ ਤੇ ਸਵਾਰ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

ਪ੍ਰਤੱਖਤਰਸ਼ੀਆਂ ਦੇ ਦੱਸਣ ਮੁਤਾਬਕ ਐਕਟਿਵਾ ਨੰਬਰ PB 10 JD 1034 ‘ਤੇ ਸਵਾਰ ਇੱਕ ਵਿਅਕਤੀ ਫੈਕਟਰੀ ਤੋਂ ਛੁੱਟੀ ਕਰ ਕੇ  ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਚਿੜੀਆਘਰ ਨੇੜੇ ਪਹੁੰਚਿਆ ਤਾਂ ਉਸਦੀ ਬਾਈਕ ਨੰਬਰ PB 08 DB 6047 ‘ਤੇ ਗਲਤ ਦਿਸ਼ਾ ਤੋਂ ਆ ਰਹੇ ਤਿੰਨ ਨੌਜਵਾਨਾਂ ਨਾਲ ਟੱਕਰ ਹੋ ਗਈ।

ਇਸ ਘਟਨਾ ਵਿੱਚ ਐਕਟਿਵਾ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 57 ਸਾਲਾ ਜਸਪਾਲ ਸਿੰਘ ਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ। ਬਾਇਕ ਸਵਾਰਾਂ ਦੀ ਪਛਾਣ ਰਮਨ, ਜਾਵੇਦ ਅਤੇ ਨਿਖਿਲ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here