ਅੰਮ੍ਰਿਤਸਰ ’ਚ ਸਿੱਧੂ ਸਮਰਥਕਾਂ ਦੀ ਮੀਟਿੰਗ; ਮਿੱਠੂ ਮਦਾਨ ਦੇ ਇਲਜ਼ਾਮਾਂ ਨੂੰ ਦੱਸਿਆ ਕੋਰਾ ਝੂਠ; ਹਾਈ ਕਮਾਡ ਤੋਂ ਗਲਤ-ਬਿਆਨੀ ਰੋਕਣ ਦੀ ਮੰਗ

0
14

ਅੰਮ੍ਰਿਤਸਰ ਵਿਖੇ ਸਥਿਤ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਤੇ ਅੱਜ ਉਨ੍ਹਾਂ ਦੇ ਸਮਰਥਕਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਮੌਜੂਦ ਸਮੇਂ ਚੱਲ ਰਹੇ ਘਟਨਾਕ੍ਰਮ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੌਜੂਦਾ ਕੌਂਸਲਰ ਜਰਨੈਲ ਸਿੰਘ ਭੁੱਲਰ ਤੇ ਸਾਬਕਾ ਕੌਂਸਲਰ ਮਨੁ ਧੁੰਨਾ ਨੇ ਕਿਹਾ ਕਿ ਸਿੱਧੂ ਪਰਿਵਾਰ ਦੇ ਲਾਏ ਜਾ ਰਹੇ ਸਾਰੇ ਇਲਜ਼ਾਮ ਬੇਬੁਨਿਆਦ ਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਮਿੱਠੂ ਮਦਾਨ ਕੋਰਾ ਝੂਠ ਬੋਲ ਰਿਹਾ ਐ ਅਤੇ ਉਹ ਵਿਰੋਧੀਆਂ ਦੇ ਬਹਿਕਾਵੇ ਵਿਚ ਆ ਕੇ ਅਜਿਹਾ ਪ੍ਰੋਪੇਗੰਡਾ ਕਰ ਰਿਹਾ ਐ।

LEAVE A REPLY

Please enter your comment!
Please enter your name here