ਜਲੰਧਰ ’ਚ ਨਿਗਮ ’ਤੇ ਵਰ੍ਹੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ; ਹਾਰੇ ਉਮੀਦਵਾਰਾਂ ਨੂੰ ਅਹਿਮੀਅਤ ਦੇਣ ਦੇ ਲਾਏ ਇਲਜ਼ਾਮ

0
14

ਜਲੰਧਰ ਉਤਰੀ ਤੋਂ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੇ ਨਗਰ ਨਿਗਮ ਤੇ ਨੀਂਹ ਪੱਥਰਾਂ ਨੂੰ ਲੈ ਕੇ ਗੰਭੀਰ ਇਲਜਾਮ ਲਾਏ ਨੇ। ਵਿਧਾਇਕ ਦਾ ਇਲਜਾਮ ਐ ਕਿ ਨਿਗਮ ਨੇ ਸ਼ਹਿਰ ਭਰ ਅੰਦਰ ਲਾਏ ਨੀਂਹ ਪੱਥਰਾਂ ਤੇ ਹਾਰੇ ਹੋਏ ਉਮੀਦਵਾਰਾਂ ਦੇ ਨਾਮ ਲਿਖੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਐ ਜਦੋਂ ਚੁਣੇ ਹੋਏ ਨੁਮਾਇੰਦਿਆਂ ਦੀ ਥਾਂ ਹਾਰੇ ਹੋਏ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਨੇ ਗਲਤੀ ਨਾ ਸੁਧਾਰੀ ਤਾਂ ਉਹ ਸਾਰੇ ਨੀਂਹ ਪੱਥਰਾਂ ਨੂੰ ਤੋੜ ਦੇਣਗੇ।

ਉਨ੍ਹਾਂ ਕਿਹਾ ਕਿ ਮਾਮਲਾ ਡਿਪਟੀ ਕਮਿਸ਼ਨਰ ਅਤੇ ਮੇਅਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਪਰ ਉਨ੍ਹਾਂ ਦਾ ਕਹਿਣਾ ਐ ਕਿ ਇਹ ਸਰਕਾਰੀ ਜਾਇਦਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਰਕਾਰੀ ਜਾਇਦਾਦ ਨਹੀਂ ਹਨ ਤਾਂ ਇਨ੍ਹਾਂ ਨੂੰ ਢਾਹੁਣ ਵਿਚ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ।

ਨਵਜੋਤ ਕੌਰ ਸਿੱਧੂ ਦੇ ਬਿਆਨ ਬਾਰੇ ਬਾਵਾ ਹੈਨਰੀ ਨੇ ਕਿਹਾ ਕਿ ਉਹ ਇਕ ਬਹੁਤ ਹੀ ਸੀਨੀਅਰ ਸਿਆਸਤਦਾਨ ਹਨ, ਇਸ ਲਈ ਉਨ੍ਹਾਂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਮਾਮਲੇ ਵਿਚ ਸਹੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਨਵਜੋਤ ਸਿੰਘ ਸਿੱਧੂ ਨਾਲ ਕਾਫੀ ਸਨੇਹ ਐ ਅਤੇ ਉਨ੍ਹਾਂ ਨੂੰ ਉਮੀਦ ਐ ਕਿ ਨਵਜੌਤ ਕੈਰ ਸਿੱਧੂ ਦੇ ਬਿਆਨ ਵਿਚ ਨਵਜੋਤ ਸਿੰਘ ਸਿੱਧੂ ਦੀ ਕੋਈ ਭੂਮਿਕਾ ਨਹੀਂ ਐ।

LEAVE A REPLY

Please enter your comment!
Please enter your name here