ਗੁਰਦਾਸਪੁਰ ’ਚ ਕਾਰ ਨੇ ਭੈਣ-ਭਰਾ ਨੂੰ ਮਾਰੀ ਟੱਕਰ; ਦੋਵੇਂ ਜਣੇ ਗੰਭੀਰ ਜ਼ਖਮੀ, ਕਾਰ ਚਾਲਕ ਫਰਾਰ; ਪੀੜਤਾ ਦੇ ਪਰਿਵਾਰ ਨੇ ਮੰਗਿਆ ਇਨਸਾਫ਼

0
12

ਗੁਰਦਾਸਪੁਰ ਦੇ ਕਲਾਨੌਰ ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਭੈਣ-ਭਰਾ ਗੰਭੀਰ ਜ਼ਖਮੀ ਹੋਣ ਦੀ ਖਬਰ ਐ। ਪੀੜਤਾ ਦੀ ਪਛਾਣ ਭਰਾ ਗਗਨ ਤੇ ਭੈਣ ਨੈਨਸੀ ਵਜੋਂ ਹੋਈ ਐ। ਹਾਦਸੇ ਵਿਚ ਭਰਾ ਦੇ ਸਿਰ ਵਿਚ ਸੱਟ ਲੱਗੀ ਐ ਜਦਕਿ ਭੈਣ ਦਾ ਚੂਲਾ ਟੁੱਟ ਗਿਆ ਐ। ਪੀੜਤਾਂ ਦੇ ਦੱਸਣ ਕਾਰ ਨੇ ਗਲਤ ਪਾਸਿਓ ਆ ਕੇ ਟੱਕਰ ਮਾਰੀ ਐ। ਹਾਦਸੇ ਤੋਂ ਬਾਅਦ ਕਾਰ ਸਵਾਰ ਮੌਕੇ ਤੇ ਫਰਾਰ ਹੋ ਗਏ। ਪੀੜਤਾ ਨੇ ਪੁਲਿਸ ਤੋਂ ਕਾਰ ਸਵਾਰ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਐ।

ਇਸ ਸਬੰਧੀ  ਜਾਣਕਾਰੀ ਦਿੰਦਿਆਂ ਜ਼ਖਮੀ ਲੜਕੀ ਦੇ ਭਰਾ ਗਗਨ ਨੇ ਕਿ ਮੈਂ ਆਪਣੀ ਭੈਣ ਨੈਨਸੀ ਨੂੰ ਕਾਲਜ ਤੋਂ ਲੈ ਕੇ ਆ ਰਿਹਾ ਸੀ ਕਿ ਰਸਤੇ ਵਿੱਚ ਕਲਾਨੌਰ ਰੋਡ ਉੱਪਰ ਗਲਤ ਪਾਸਿਓਂ ਆਈ ਇਕ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੇਰੇ ਸਿਰ ਅਤੇ ਲੱਤ ਉੱਪਰ ਸੱਟ ਲਗ ਗਈ ਜਦਕਿ ਮੇਰੀ ਭੈਣ ਦਾ ਚੂਲਾ ਟੁੱਟ ਗਿਆ, ਜਿਸਦੀ ਹਾਲਤ ਗੰਭੀਰ ਬਣੀ ਹੋਈ ਐ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਫਰਾਰ ਹੋਏ ਕਾਰ ਸਵਾਰਾਂ ਦੀ ਪਛਾਣ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ।

ਦੂਜੇ ਪਾਸੇ ਡਾਕਟਰ ਨੇ ਦੱਸਿਆ ਕਿ ਲੜਕੀ ਦੇ ਸਿਰ ਤੇ ਚੂਲੇ ਉਤੇ ਗੰਭੀਰ ਸੱਟ ਲੱਗੀ ਹੈ, ਜਿਸ ਦੇ ਆਪਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here