ਮਾਨਸਾ ’ਚ ਲੋਕਾਂ ਨੇ ਸਕੂਲ ਨੂੰ ਲਾਇਆ ਤਾਲਾ; ਪ੍ਰਿੰਸੀਪਲ ਦੀ ਬਦਲੀ ਕਰਵਾਉਣ ਦੀ ਕਰ ਰਹੇ ਮੰਗ

0
13

ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਅੱਜ ਸਵੇਰੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪਿੰਡ ਵਾਸੀ ਵਿਚ ਸਕੂਲ ਦੇ ਨਵ-ਨਿਯੁਕਤ ਅਧਿਆਪਕ ਦੇ ਤਬਾਦਲੇ ਦੀ ਮੰਗ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਪ੍ਰਿੰਸੀਪਲ ਉਪਰ ਕਈ ਮਾਮਲੇ ਦਰਜ ਹਨ, ਜਿਸ ਕਾਰਨ ਉਹ ਪ੍ਰਿੰਸੀਪਲ ਨੂੰ ਨਹੀਂ ਲੱਗਣ ਦੇਣਗੇ।

ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਦੇ ਸਕੂਲ ਵਿੱਚ ਤਬਦੀਲ ਹੋ ਕੇ ਆਏ ਪ੍ਰਿੰਸੀਪਲ ਦੀ ਤੁਰੰਤ ਬਦਲੀ ਕੀਤੀ ਜਾਵੇ। ਇਸ ਦੌਰਾਨ ਪਿੰਡ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਧਰਨੇ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਪਿੰਡ ਭੈਣੀ ਬਾਘਾ ਦੇ ਸਕੂਲ ਦਾ ਬਹੁਤ ਹੀ ਵਧੀਆ ਡਿਸਿਪਲਨ ਹੈ ਪਰ ਹੁਣ ਤਬਦੀਲ ਹੋ ਕੇ ਆਏ ਪ੍ਰਿੰਸੀਪਲ ਤੇ ਮਾਮਲਾ ਦਰਜ ਹੈ। ਉਹਨਾਂ ਕਿਹਾ ਕਿ ਇਸ ਪ੍ਰਿੰਸੀਪਲ ਦੀ ਬਦਲੀ ਕਰਨ ਲਈ ਉਹਨਾਂ ਵੱਲੋਂ ਵਿਭਾਗ ਨੂੰ ਵੀ ਅਪੀਲ ਕੀਤੀ ਗਈ ਹੈ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ।

ਉਧਰ ਡਿਪਟੀ ਡੀਈਓ ਪਰਮਜੀਤ ਸਿੰਘ ਨੇ ਕਿਹਾ ਕਿ ਸਰਪੰਚ ਪਿੰਡ ਵਾਸੀਆਂ ਵੱਲੋਂ ਜੋ ਧਰਨਾ ਲਗਾਇਆ ਗਿਆ ਹੈ ਪ੍ਰਿੰਸੀਪਲ ਦੀ ਬਦਲੀ ਨੂੰ ਲੈ ਕੇ ਉਹਨਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਅੱਜ ਹੀ ਲਿਖਤੀ ਭੇਜ ਦਿੱਤਾ ਗਿਆ ਹੈ ਅਤੇ ਇਲੈਕਸ਼ਨ ਕੋਡ ਤੋਂ ਬਾਅਦ ਸਰਕਾਰ ਨੂੰ ਵੀ ਬਦਲੀ ਕਰਨ ਦੇ ਲਈ ਲਿਖਤੀ ਭੇਜ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਫਿਲਹਾਲ ਇਹ ਪ੍ਰਿੰਸੀਪਲ ਸਕੂਲ  ਵਿੱਚ ਨਹੀਂ ਆਵੇਗਾ ਤੇ ਉਹਨਾਂ ਬੱਚਿਆਂ ਨੂੰ ਕਲਾਸਾਂ ਲਾਉਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here