ਮੋਹਾਲੀ ’ਚ ਦੇਰ ਰਾਤ ਥਾਰ ਗੱਡੀ ’ਤੇ ਹਮਲਾ; ਘਟਨਾ ਸਥਾਨ ਤੋਂ ਗੋਲੀ ਦਾ ਖਾਲੀ ਖੋਲ੍ਹ ਬਰਾਮਦ

0
11

 

ਮੋਹਾਲੀ ਦੇ ਫੇਸ-1 ਵਿਚ ਘਰ ਦੇ ਬਾਹਰ ਖੜ੍ਹੀ ਥਾਰ ਗੱਡੀ ਤੇ ਅਣਪਛਾਤਿਆਂ ਵੱਲੋਂ ਤਲਵਾਰਾਂ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਹਮਲਾਵਰਾਂ ਨੇ ਪਹਿਲਾਂ ਗੱਡੀ ਦੇ ਸ਼ੀਸ਼ੇ ਤੇ ਗੋਲੀ ਚਲਾਈ ਅਤੇ ਫਿਰ ਤਲਵਾਰਾਂ ਨਾਲ ਬੁਨਿਟ ਤੋੜ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਗੱਡੀ ਦੇ ਮਾਲਕ ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਿਆ ਜਦੋਂ ਉਹ ਜਿੰਮ ਜਾਣ ਲੱਗਿਆ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

ਘਟਨਾ ਦੇਰ ਰਾਤ 12:30 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰ ਚਿੱਟੇ ਰੰਗ ਦੀ ਸਕਾਰਪਿਉ ਗੱਡੀ ਵਿਚ ਸਵਾਰ ਹੋ ਕੇ ਆਏ ਸਨ। ਹਮਲਾਵਰਾਂ ਨੇ ਪਹਿਲਾਂ ਥਾਰ ਗੱਡੀ ਦੇ ਸ਼ੀਸ਼ੇ ਤੇ ਗੋਲੀ ਚਲਾਈ ਗਈ ਅਤੇ ਫਿਰ ਤਲਵਾਰਾਂ ਨਾਲ ਬੁਨਿਟ ਨੂੰ ਤੋੜਿਆ ਗਿਆ। ਗੱਲੀ ਮਾਲਕ ਦੇ ਦੱਸਣ ਮੁਤਾਬਕ ਪਹਿਲਾਂ ਉਸ ਨੇ ਘਟਨਾ ਨੂੰ ਨਾਰਮਲ ਸਮਝਿਆ ਸੀ ਅਤੇ ਜਦੋਂ ਗੱਡੀ ਅੰਦਰ ਜਾਂਚ ਕੀਤੀ ਤਾਂ ਅੰਦਰੋਂ ਗੋਲੀ ਦਾ ਖੋਲ੍ਹ ਮਿਲਿਆ ਐ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਚਿੱਟੇ ਰੰਗ ਦੀ ਸਕਾਰਪਿਉ ਸਵਾਰ ਥਾਰ ਤੇ ਗੋਲੀ ਚਲਾਉਂਦੇ ਤੇ ਵਾਰ ਕਰਦੇ ਦਿਖਾਈ ਦੇ ਰਹੇ ਨੇ। ਪੁਲਿਸ ਨੇ ਖੋਲ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਪਾਈ ਜਾ ਰਹੀ ਐ।

LEAVE A REPLY

Please enter your comment!
Please enter your name here