ਗੁਰਦਾਸਪੁਰ ਪੁਲਿਸ ਦਾ ਹੋਟਲ ਖਿਲਾਫ਼ ਐਕਸ਼ਨ; ਬਾਹਰੀ ਵਿਅਕਤੀਆਂ ਦਾ ਰਿਕਾਰਡ ਨਾ ਰੱਖਣ ’ਤੇ ਕੇਸ ਦਰਜ

0
16

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਨਵੇਂ ਸਾਲ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜਰ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਇਸੇ ਤਹਿਤ ਪੁਲਿਸ ਵੱਲੋਂ ਥਾਂ ਥਾਂ ਨਾਕੇਬੰਦੀ ਕਰ ਕੇ ਵਾਹਨਾਂ ਦੀ ਜਾਂਚ ਕਰਨ ਦੇ ਨਾਲ ਨਾਲ ਹੋਟਲਾਂ ਤੇ ਹੋਰ ਅਹਿਮ ਥਾਵਾਂ ਤੇ ਵੀ ਵਿਸ਼ੇਸ਼ ਨਜਰ ਰੱਖੀ ਜਾ ਰਹੀ ਐ। ਇਸੇ ਤਹਿਤ ਪੁਲਿਸ ਨੇ ਬਾਹਰੀ ਵਿਅਕਤੀਆਂ ਦਾ ਰਿਕਾਰਡ ਨਾ ਰੱਖਣ ਲਈ ਇਕ ਹੋਟਲ ਖਿਲਾਫ ਐਫਆਈਆਰ ਦਰਜ ਕੀਤੀ ਗਈ ਐ। ਇਸ ਤੋਂ ਇਲਾਵਾ ਬੁਲਿਟ ਦੇ ਪਟਾਕੇ ਮਾਰਨ ਵਾਲਿਆਂ ਦੇ ਚੱਲਾਨ ਵੀ ਕੀਤੇ ਗਏ ਨੇ।

ਇਸੇ ਤਹਿਤ ਐਸਐਸਪੀ ਐਸਐਸਪੀ ਅਦਿਤਿਆ ਵੱਲੋਂ ਬੀਤੀ ਦੇਰ ਰਾਤ ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿੱਚ ਲੱਗੇ ਨਾਕੇ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਐਸਪੀ ਹੈਡ ਕੁਆਰਟਰ ਜੁਗਰਾਜ ਸਿੰਘ ਵੀ ਮੌਜੂਦ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਅਦਿਤਿਆ ਨੇ ਕਿਹਾ ਕਿ ਲੋਕਾਂ ਦੀ ਸੁਰਖਿਆ ਦੇ ਲਈ ਪੁਲਿਸ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਦੇ ਖਿਲਾਫ ਗੁਰਦਾਸਪੁਰ ਪੁਲਿਸ ਨੇ ਹੁਣ ਤੱਕ ਵੱਡਾ ਐਕਸ਼ਨ ਕੀਤਾ ਹੈ 150 ਦੇ ਕਰੀਬ ਬੁਲੇਟ ਮੋਟਰਸਾਈਕਲਾਂ ਨੂੰ ਇਮਪਾਊਂਡ ਕਰਕੇ ਗਲਤ ਤਰੀਕੇ ਨਾਲ ਲਗਾਏ ਗਏ ਸਲੈਂਸਰ ਲਵਾ ਕੇ ਉਹਨਾਂ ਦੇ ਉੱਪਰ ਬੁਲਡੋਜ਼ਰ ਚਲਾਇਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਇੱਕ ਹੋਟਲ ਦੇ ਖਿਲਾਫ ਵੀ ਐਫ ਆਈਆਰ ਦਰਜ ਕੀਤੀ ਗਈ ਹੈ ਕਿਉਂਕਿ ਹੋਟਲ ਵੱਲੋਂ ਆਣ ਜਾਣ ਵਾਲੇ ਤੇ ਉੱਥੇ ਠਹਿਰਨ ਵਾਲੇ ਲੋਕਾਂ ਦਾ ਸਹੀ ਰਿਕਾਰਡ ਨਹੀਂ ਸੀ ਰੱਖਿਆ ਗਿਆ।

ਗੱਲਬਾਤ ਦੌਰਾਨ ਉਹਨਾਂ ਨੇ ਬਾਕੀ ਹੋਟਲਾਂ ਵਾਲਿਆਂ ਨੂੰ ਵੀ ਕਿਹਾ ਕਿ ਹਰ ਆਣ ਜਾਣ ਵਾਲੇ ਦਾ ਪੂਰਾ ਰਿਕਾਰਡ ਮੈਨਟੇਨ ਕਰਕੇ ਰੱਖਣ ਨਹੀਂ ਤਾਂ ਸਖਤ ਐਕਸ਼ਨ ਕੀਤਾ ਜਾਊਗਾ। ਉਹਨਾਂ ਅੱਗੇ ਕਿਹਾ ਕਿ ਗੁਰਦਾਸਪੁਰ ਪੁਲਿਸ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਰੋਜਾਨਾ ਹੀ ਦਿਨ ਤੇ ਰਾਤ ਅਲੱਗ ਅਲੱਗ ਤਰੀਕੇ ਦੇ ਨਾਲ ਨਾਕੇ ਲਗਾਏ ਜਾ ਰਹੇ ਹਨ ਅਤੇ ਪੂਰੇ ਜ਼ਿਲੇ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਹਨ।ਆਣ ਵਾਲੇ ਨਵੇਂ ਸਾਲ ਦੇ ਦੌਰਾਨ ਕਿਸੇ ਨੂੰ ਵੀ ਗੁਰਦਾਸਪੁਰ ਚ ਟਰਿਪਲ ਰਾਈਡਿੰਗ ਵਿਦਆਊਟ ਨੰਬਰ ਪਲੇਟ ਤੇ ਬੁਲਟ ਤੇ ਪਟਾਕੇ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here