ਪਠਾਨਕੋਟ ’ਚ ਕਾਂਗਰਸ ਤੇ ਭਾਜਪਾ ਨੂੰ ਲੱਗਿਆ ਝਟਕਾ; ਹਲਕਾ ਭੋਆ ਦੇ ਦਰਜਨਾਂ ਪਰਿਵਾਰ ਆਪ ’ਚ ਸ਼ਾਮਲ; ਮੰਤਰੀ ਕਟਾਰੂਚੱਕ ਦੀ ਅਗਵਾਈ ਹੇਠ ਫੜਿਆ ਪੱਲਾ

0
16

ਪਠਾਨਕੋਟ ਜ਼ਿਲ੍ਹੇ ਅੰਦਰ ਕਾਂਗਰਸ ਤੇ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਬਲਾਕ ਸੰਮਤੀ ਚੇਅਰਮੈਨ ਸਮੇਤ ਦਰਜਨਾਂ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਨ੍ਹਾਂ ਆਗੂਆਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਾਰਟੀ ਵਿਚ ਜੀ ਆਇਆ ਕਹਿੰਦਿਆਂ ਪਾਰਟੀ ਵਿਚ ਹਰ ਤਰ੍ਹਾਂ ਦਾ ਸਨਮਾਨ ਦੇਣ ਦਾ ਭਰੋਸਾ ਦਿੱਤਾ। ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਬਲਾਕ ਸਮਿਤੀ ਚੇਅਰਮੈਨ ਕਿਰਨ ਕੁਮਾਰੀ ਸਮੇਤ ਅਨੇਕਾ ਪਰਿਵਾਰ ਸ਼ਾਮਲ ਹਨ।

ਇਸ ਦੇ ਨਾਲ ਹੀ ਮੁਕੇਸ਼ ਸ਼ਰਮਾ ਬਸਾਊ ਬਾੜਵਾਂ ਸੋਸ਼ਲ ਵਰਕਰ ਬੀਜੇਪੀ ,ਪਿੰਡ ਬਲੋਤਰ ਤੋਂ ਸਰਪੰਚ ਅਰਜੁਨ ਸ਼ਰਮਾ, ਸਾਬਕਾ ਸਰਪੰਚ ਦਰਸ਼ਨ ਕੁਮਾਰ ਪਿੰਡ ਬਲੋਤਰ, ਸਾਬਕਾ ਸਰਪੰਚ ਸੁਰਿੰਦਰ ਕੁਮਾਰ ਬਿੱਟੂ ਪਿੰਡ ਭਾਦਾ ,ਬਿੰਦੂ ਠਾਕੁਰ ਸਰੋਟਾ, ਵਿਪਨ ਵਾੜਵਾਂ, ਕੁਸ਼ਲ ਜੋਤੀ ਮੈਂਬਰ ਪੰਚਾਇਤ ਪਿੰਡ ਭਾਦਾ, ਰੂਪ ਲਾਲ, ਰਾਜ ਕੁਮਾਰ, ਅਮੀ ਚੰਦ ਆਦਿ ਨੇ ਆਮ ਆਦਮੀ ਪਰਿਵਾਰ ਦਾ ਪੱਲਾ ਫੜਿਆ ਐ। ਮੰਤਰੀ ਨੇ ਨਵੇਂ ਸ਼ਾਮਲ ਹੋਏ ਵਰਕਰਾਂ ਤੇ ਸਮਰਥਕਾਂ ਦਾ ਤਹਿ ਦਿਲੋਂ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕ ਹੁਣ ਝੂਠ ਅਤੇ ਖਾਲੀ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ ਅਤੇ ਵਿਕਾਸ-ਕੇਂਦਰਤ ਤੇ ਸਾਫ਼ ਸਿਆਸਤ ਵਾਲੇ ਮਾਡਲ ਨਾਲ ਜੁੜ ਰਹੇ ਹਨ।

ਨਵੇਂ ਆਏ ਵਰਕਰਾਂ ਨੇ ਕਿਹਾ ਕਿ ਉਹ ਮੰਤਰੀ ਕਟਾਰੂਚੱਕ ਦੀ ਸਾਫ਼-ਸੁਥਰੀ ਛਵੀ ਅਤੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹਨ। ਸਾਬਕਾ ਬਲਾਕ ਸਮਿਤੀ ਚੇਅਰਮੈਨ ਨੇ ਆਪਣੇ ਪਰਿਵਾਰ ਅਤੇ ਸਹਿਯੋਗੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਵਿਚ ਪਿਛਲੇ ਕੁਝ ਸਮਿਆਂ ਦੌਰਾਨ ਹੋਏ ਸੜਕਾਂ, ਖੇਡ ਮੈਦਾਨਾਂ,ਕਮਿਊਨਿਟੀ ਹਾਲ,ਪਾਰਕਾਂ, ਬਿਜਲੀ ਦੀ ਸੁਚੱਜੀ ਉਪਲਬਧਤਾ,ਪੀਣ ਵਾਲੇ ਪਾਣੀ, ਸਫਾਈ ਅਤੇ ਸਮੁੱਚੇ ਵਿਕਾਸ ਕਾਰਜਾਂ ਨੇ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ ਹੈ। “ਸਾਨੂੰ ਲੱਗਾ ਕਿ ਹੁਣ ਲੋਕਾਂ ਦੀ ਖ਼ਿਦਮਤ ਕਰਨ ਦਾ ਸਹੀ ਮੌਕਾ ਤੇ ਸਹੀ ਪਲੇਟਫਾਰਮ ਮਾਨਯੋਗ ਮੰਤਰੀ ਕਟਾਰੂਚੱਕ ਹਨ । ਚੇਅਰਮੈਨ ਨੇ ਕਿਹਾ ਕਿ ਮੰਤਰੀ ਕਟਾਰੂਚੱਕ ਦੀ ਸਧਾਰਨ ਜੀਵਨਸ਼ੈਲੀ, ਲੋਕਾਂ ਨਾਲ ਜੁੜਾਅ ਅਤੇ ਹਲਕੇ ਵਿੱਚ ਹੋ ਰਹੇ ਅਭੂਤਪੂਰਵ ਵਿਕਾਸ ਕਾਰਜਾਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਆਪ ਵਿੱਚ ਸ਼ਾਮਲ ਹੋਏ ਵਰਕਰਾਂ ਨੂੰ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪੂਰਾ ਭਰੋਸਾ ਦਵਾਇਆ

LEAVE A REPLY

Please enter your comment!
Please enter your name here