ਗੁਰਦਾਸਪੁਰ ਵਾਸੀ ਪਰਿਵਾਰ ਦੀ ਮਦਦ ਲਈ ਗੁਹਾਰ; ਹਾਦਸੇ ’ਚ ਨਕਾਰਾ ਹੋਇਆ ਮੁਖੀਆ; ਕਿਸੇ ਸਮੇਂ ਵੀ ਡਿੱਗ ਸਕਦੀ ਐ ਘਰ ਦੀ ਛੱਤ, ਮਦਦ ਦੀ ਅਪੀਲ

0
12

ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਵਾਸੀ ਇਕ ਗਰੀਬ ਪਰਿਵਾਰ ਨੇ ਸਮਾਜ ਸੇਵੀਆਂ ਤੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਐ। ਪਰਿਵਾਰ ਦੇ ਮੁਖੀਆ ਲਖਬੀਰ ਸਿੰਘ ਦੀ ਫੈਕਟਰੀ ਵਿਚ ਕੰਮ ਦੌਰਾਨ ਵਾਪਰੇ ਹਾਦਸੇ ਵਿਚ ਨਕਾਰਾ ਹੋ ਚੁੱਕਾ ਐ। ਪਰਿਵਾਰ ਕੋਲ ਜੋ ਕੁੱਝ ਵੀ ਸੀ ਲਖਬੀਰ ਸਿੰਘ ਦੇ ਇਲਾਜ ਤੇ ਲੱਗ ਚੁੱਕਾ ਐ। ਪਰਿਵਾਰ ਵਿਚ ਪਤਨੀ ਰਜਿੰਦਰ ਕੌਰ ਤੋਂ ਇਲਾਵਾ ਤਿੰਨ ਬੱਚੇ ਹਨ। ਪਰਿਵਾਰ ਦੇ ਘਰ ਦੀ ਛੱਤ ਦੀ ਹਾਲਤ ਕਾਫੀ ਖਸਤਾ ਹੈ ਜੋ ਕਿਸੇ ਵੇਲੇ ਵੀ ਡਿੱਗ ਸਕਦੀ ਐ। ਪੀੜਤ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਘਰ ਦੀ ਛੱਤ ਪਾਉਣ ਚ ਮਦਦ ਲਈ ਗੁਹਾਰ ਲਾਈ ਐ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਰਿਵਾਰ ਦੇ ਮੁਖੀਆ ਲਖਬੀਰ ਸਿੰਘ ਦੀ ਡੇਢ ਕੁ ਸਾਲ ਪਹਿਲਾਂ ਲੁਧਿਆਣਾ ਦੀ ਇਕ ਰਬੜ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਮਸ਼ੀਨ ਵਿੱਚ ਆ ਗਿਆ ਸੀ। ਉਸ ਦੇ ਪਲੇਟਾਂ ਪਈਆਂ ਸੀ ਪਰ ਠੀਕ ਤਰ੍ਹਾਂ ਇਲਾਜ ਨਾ ਹੋਣ ਕਾਰਨ ਹਾਲਤ ਇੰਨੀ ਵਿਗੜ ਗਈ ਕਿ ਹੁਣ ਬਿਲਕੁਲ ਨਕਾਰਾ ਹੋ ਗਈ ਹੈ ਤੇ ਹੁਣ ਲਖਬੀਰ ਸਿੰਘ ਬਿਲਕੁਲ ਬੇਕਾਰ ਹੋਇਆ ਘਰ ਹੀ ਬੈਠਾ ਹੈ। ਉਸ ਦੀ ਪਤਨੀ ਰਜਿੰਦਰ ਕੌਰ ਕੁੱਛੜ ਅੱਠ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਕਿਸੇ ਦੇ ਘਰ ਵਿੱਚ ਕੰਮ ਵੀ ਨਹੀਂ ਕਰ ਸਕਦੀ ਇਸ ਲਈ ਕਰਦਾ ਗੁਜ਼ਾਰਾ ਵੀ ਹੋਣਾ ਮੁਸ਼ਕਿਲ ਹੋਇਆ ਪਿਆ ਹੈ। ਅਜੇਹੇ ਵਿੱਚ ਪਰਿਵਾਰ ਸਮਾਜ ਸੇਵੀਅ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਪਰਿਵਾਰ ਦਾ ਸੰਪਰਕ_97810 08944

LEAVE A REPLY

Please enter your comment!
Please enter your name here