ਬਠਿੰਡਾ ’ਚ ਯਾਤਰੀਆਂ ਨੇ ਰੋਕੀ ਬੰਦੇ ਭਾਰਤ ਟਰੇਨ; ਦੂਜੀਆਂ ਟਰੇਨਾਂ ਲੇਟ ਹੋਣ ਤੋਂ ਅੱਕ ਕੇ ਚੁੱਕਿਆ ਕਦਮ; ਬੰਦੇ ਭਾਰਤ ਟਰੇਨਾ ਨਾਲ ਪ੍ਰੇਸ਼ਾਨੀਆਂ ਹੋਣ ਦੇ ਇਲਜ਼ਾਮ

0
11

ਬਠਿੰਡਾ ਦੇ ਗੋਨਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਵੱਲੋਂ ਬੰਦੇ ਭਾਰਤ ਟਰੇਨ ਰੋਕੇ ਜਾਣ ਦੀ ਖਬਰ ਐ। ਇਹ ਯਾਤਰੀ ਬੰਦੇ ਭਾਰਤ ਟਰੇਨ ਕਾਰਨ ਦੂਜੀਆਂ ਟਰੇਨਾਂ ਲੇਟ ਹੋਣ ਤੋਂ ਨਾਰਾਜ ਸਨ। ਲੋਕਾਂ ਦਾ ਇਲਜਾਮ ਸੀ ਕਿ ਇਸ ਟਰੇਨ ਕਾਰਨ ਦੂਜੀਆਂ ਟਰੇਨਾਂ ਕਾਫੀ ਲੇਟ ਹੋ ਜਾਂਦੀਆਂ ਨੇ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕੰਮਾਂ ਕਾਰਾਂ ਤੇ ਜਾਣ ਵਿਚ ਦੇਰੀ ਹੋ ਜਾਂਦੀ ਐ। ਇਸ ਦੌਰਾਨ ਲੋਕਾਂ ਨੇ ਰੇਲ ਲਾਈਨਾਂ ਵਿਚ ਖੜ੍ਹ ਕੇ ਰੇਲਵੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ਰੇਲਵੇ ਤੋਂ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਐ।

ਲੋਕਾਂ ਦਾ ਇਲਜਾਮ ਸੀ ਕਿ ਪੈਸੇਂਜਰ ਟਰੇਨ ਵਿੱਚ ਨੌਕਰੀਪੇਸ਼ਾ ਲੋਕ ਸਫ਼ਰ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਡਿਊਟੀ ‘ਤੇ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ। ਲੋਕਾਂ ਦੇ ਵਿਰੋਧ ਤੋਂ ਬਾਅਦ  ਪੈਸੇਂਜਰ ਟਰੇਨ ਨੂੰ ਪਹਿਲਾਂ ਚਲਾ ਦਿੱਤਾ ਗਿਆ। ਲੋਕਾਂ ਦੇ ਦੱਸਣ ਮੁਤਾਬਕ ਵੰਦੇ ਭਾਰਤ ਐਕਸਪ੍ਰੈੱਸ ਆਪਣੀ ਸਮਾਂ-ਸਾਰਣੀ ਮੁਤਾਬਕ ਸਵੇਰੇ ਕਰੀਬ 8:55 ਵਜੇ ਗੋਨਿਆਣਾ ਮੰਡੀ ਰੇਲਵੇ ਸਟੇਸ਼ਨ ਨੂੰ ਕ੍ਰਾਸ ਕਰਦੇ ਹੋਏ ਬਠਿੰਡਾ ਵੱਲ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਫਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀ ਪੈਸੇਂਜਰ ਟਰੇਨ ਵੰਦੇ ਭਾਰਤ ਦੇ ਆਉਣ ਤੋਂ 10-15 ਮਿੰਟ ਪਹਿਲਾਂ ਗੋਨਿਆਣਾ ਮੰਡੀ ਸਟੇਸ਼ਨ ਪਹੁੰਚ ਜਾਂਦੀ ਹੈ, ਜਿਸ ਕਾਰਨ ਨੌਕਰੀ ਪੇਸ਼ਾ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਐ।

LEAVE A REPLY

Please enter your comment!
Please enter your name here