ਫਗਵਾੜਾ ’ਚ ਦੋ ਧਿਰਾਂ ਦੀ ਲੜਾਈ ਦੌਰਾਨ ਕੁੱਟਮਾਰ; ਕੁੱਟਮਾਰ ਕੀਤੇ ਜਾਣ ਦੀਆਂ ਤਸਵੀਰਾਂ ਵਾਇਰਲ

0
7

ਫਗਵਾੜਾ ਵਿਚ ਦੋ ਧਿਰਾਂ ਦੀ ਲੜਾਈ ਦੌਰਾਨ ਇਕ ਨੌਜਵਾਨ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਘਟਨਾ ਸ਼ਹਿਰ ਦੇ ਮੁਹੱਲਾ ਪਲਾਈ ਗੇਟ ਇਲਾਕੇ ਦੀ ਦੱਸੀ ਜਾ ਰਹੀ ਐ। ਉਧਰ ਘਟਨ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕ ਸਿਵਲ ਹਸਪਤਾਲ ਵਿਚ ਦਾਖਲ ਹੋਏ ਨੇ, ਜਿਨ੍ਹਾਂ ਨੇ ਇਕ ਦੂਜੇ ਤੇ ਕੁੱਟਮਾਰ ਦੇ ਇਲਜਾਮ ਲਾਏ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

ਫਗਵਾੜੇ ਦੇ ਮਹੱਲਾ ਪਲਾਈ ਗੇਟ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਮੈਂ ਮਹੱਲੇ ਦੇ ਕਰਿਆਨੇ ਦੀ ਦੁਕਾਨ ਤੇ ਖੜਾ ਸੀ ਕਿ ਕੁੱਝ ਅਣਪਛਾਤੇ ਬੰਦਿਆਂ ਨੇ ਉਸ ਤੇ ਹਮਲਾ ਕਰ ਦਿੱਤਾ। ਪੀੜਤ ਦਾ ਕਹਿਣਾ ਐ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਐ, ਇਸ ਦੇ ਬਾਵਜੂਦ ਉਸ ਨਾਲ ਕੁੱਟਮਾਰ ਕੀਤੀ ਐ।

ਦੂਜੇ ਧਿਰ ਪਲਾਹੀ ਗੇਟ ਦੇ ਵਾਸੀ ਸਨੀ ਨੇ ਕਿਹਾ ਕਿ ਮੈਂ ਫਗਵਾੜਾ ਦੇ ਨਗਰ ਨਿਗਮ ਵਿੱਚ ਜੇਸੀਬੀ ਆਪਰੇਟਰ ਹਾਂ ਅਤੇ ਮੈਨੂੰ ਮਹੱਲੇ ਤੋਂ ਕੁੱਝ ਲੋਕਾਂ ਵੱਲੋਂ ਗਾਲ੍ਹਾਂ ਕੱਢਣ ਬਾਰੇ ਫੋਨ ਆਇਆ ਸੀ ਅਤੇ ਜਦੋਂ ਮੌਕੇ ਤੇ ਪਹੁੰਚਿਆ ਤੇ ਉੱਥੇ ਮੌਜੂਦ ਕੁੱਝ ਲੋਕਾਂ ਨੇ ਉਸ ਤੇ ਹਮਲਾ ਕਰ ਦਿਤਾ। ਦੋਵਾਂ ਧਿਰਾਂ ਨੇ ਪੁਲਿਸ ਤੋਂ ਇਨਸਾਫ ਮੰਗਿਆ ਐ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here