ਫਿਰੋਜ਼ਪੁਰ ਪੁਲਿਸ ਕੋਲ ਪਹੁੰਚੀ ਨਹਿਰ ’ਚ ਸੁੱਟੀ ਲੜਕੀ; ਪੁਲਿਸ ਨੇ ਅਦਾਲਤ ’ਚ ਕੀਤਾ ਪੇਸ਼; ਕਿਸਮਤ ਨਾਲ ਬਚੀ ਜਾਨ

0
12

ਪਿਤਾ ਵੱਲੋਂ ਧੀ ਨੂੰ ਨਹਿਰ ਵਿਚ ਧੱਕਾ ਦੇਣ ਮਾਮਲੇ ਵਿਚ ਨਵਾਂ ਮੋੜ ਆਇਆ ਐ। ਨਹਿਰ ਵਿਚ ਧੱਕਾ ਦੇ ਕੇ ਸੁੱਟੀ ਲੜਕੀ ਪ੍ਰੀਤ ਕੌਰ ਅੱਜ ਫਿਰੋਜ਼ਪੁਰ ਪੁਲਿਸ ਅੱਗੇ ਪੇਸ਼ ਹੋਈ। ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ। ਲੜਕੀ ਵੱਲੋਂ ਪੁਲਿਸ ਕੋਲ ਦਿੱਤੇ ਬਿਆਨਾਂ ਮੁਤਾਬਕ ਉਹ ਕਿਸਮਤ ਨਾਲ ਬੱਚ ਗਈ ਐ ਅਤੇ ਆਪਣੇ ਜੇਲ੍ਹ ਅੰਦਰ ਬੰਦ ਪਿਤਾ ਨੂੰ ਬਚਾਉਣਾ ਚਾਹੁੰਦੀ ਐ। ਪੁਲਿਸ ਵੱਲੋਂ ਲੜਕੀ ਦੇ ਅਦਾਲਤ ਸਾਮ੍ਹਣੇ ਦਿੱਤੇ ਬਿਆਨਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਐ।

ਦੱਸਣਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਪ੍ਰੀਤ ਕੌਰ ਦੇ ਪਿਤਾ ਵੱਲੋਂ ਉਸ ਨੂੰ ਨਹਿਰ ਚ ਧੱਕਾ ਦੇ ਦਿੱਤਾ ਗਿਆ ਸੀ। ਪ੍ਰੀਤ ਕੌਰ ਕਿਸਮਤ ਨਾਲ ਨਹਿਰ ਵਿਚੋਂ ਬਾਹਰ ਆ ਗਈ। ਪੁਲਿਸ ਵੱਲੋਂ ਪ੍ਰੀਤ ਦੇ ਪਿਤਾ ਸੁਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਸੀ। ਹੁਣ ਕਰੀਬ ਸਵਾ ਦੋ ਮਹੀਨੇ ਬਾਅਦ ਪ੍ਰੀਤ ਕੌਰ ਨੇ ਬੀਤੇ ਕੱਲ੍ਹ ਮੀਡੀਆ ਸਾਹਮਣੇ  ਆਪਣੇ ਆਪ ਦੇ ਜਿਉਂਦਾ ਹੋਣ ਦਾ ਦਾਅਵਾ ਕੀਤਾ ਸੀ ਅਤੇ ਅੱਜ ਉਸ ਨੇ ਫਿਰੋਜ਼ਪੁਰ ਸਾਹਮਣੇ ਖੁਦ ਨੂੰ ਪੇਸ਼ ਕੀਤਾ ਐ। ਪੁਲਿਸ ਸੂਤਰਾਂ ਮੁਤਾਬਕ ਉਹ ਆਪਣੇ ਛੋਟੇ ਭੈਣ-ਭਰਾਵਾਂ ਦੀ ਹਾਲਤ ਦੇ ਚਲਦਿਆਂ ਆਪਣੇ ਪਿਤਾ ਨੂੰ ਜੇਲ੍ਹ ਵਿਚੋਂ ਬਾਹਰ ਕਢਵਾਉਣਾ ਚਾਹੁੰਦੀ ਐ।

ਉਥੇ ਹੀ ਲੜਕੀ ਦੀ ਮਾਂ ਬਿਆਨ ਵੀ ਸਾਹਮਣੇ ਆਇਆ ਐ। ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਖਬਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਲੜਕੀ ਜਿਉਂਦੀ ਹੈ। ਜਦੋਂ ਉਸਨੂੰ ਨਹਿਰ ਵਿੱਚ ਸੁਟਿਆ ਸੀ, ਉਦੋਂ ਉਸਨੂੰ ਬਿਲਕੁੱਲ ਵੀ ਪਤਾ ਨਹੀਂ ਸੀ ਕਿ ਉਸਦੇ ਪਿਤਾ ਨੇ ਉਸ ਨਾਲ ਐਦਾਂ ਕਰਨਾ ਹੈ। ਉਸਨੇ ਕਿਹਾ ਕਿ ਉਨ੍ਹਾਂ ਧੀ ਨੂੰ ਬੜੇ ਲਾਡਾਂ ਨਾਲ ਪਾਲਿਆ ਤੇ ਰੱਖਿਆ ਸੀ। ਉਸ ਨੇ ਕਿਹਾ ਕਿ ਜੇਕਰ ਉਹ ਆਪਣੀ ਗਲਤੀ ਲਈ ਮੁਆਫੀ ਮੰਗ ਲੈਂਦੀ ਤਾਂ ਸ਼ਾਇਦ ਉਸ ਦਾ ਪਿਤਾ ਅਜਿਹਾ ਕਦਮ ਨਾ ਚੁੱਕਦਾ।

LEAVE A REPLY

Please enter your comment!
Please enter your name here