
ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਹੋਈ FIR ਨੂੰ ਲੈ ਕੇ ਐਸਜੀਪੀਸੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਬਿਆਨ ਸਾਹਮਣੇ ਆਇਆ ਐ। ਐਸਜੀਪੀਸੀ ਅਧਿਕਾਰੀ ਨੇ ਸਰਕਾਰ ਦੀ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਕਾਰਵਾਈ ਨੂੰ ਸਿਆਸੀ ਕਾਰਵਾਈ ਕਿਹਾ ਐ। ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਐਸਜੀਪੀਸੀ ਆਪਣੇ ਪੱਧਰ ’ਤੇ ਪਹਿਲੋਂ ਹੀ ਜਾਂਚ ਕਰ ਕੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰ ਚੁੱਕੀ ਐ ਅਤੇ ਹੁਣ ਇਸ ਤੇ ਸਿਰਫ ਸਿਆਸਤ ਹੀ ਹੋ ਰਹੀ ਐ।
ਉਨ੍ਹਾਂ ਕਿਹਾ ਕਿ ਇਸ ਉਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲੋਂ ਹੀ ਹੁਕਮ ਜਾਰੀ ਹੋ ਚੁੱਕਾ ਸੀ, ਜਿਸ ਦੇ ਤਹਿਤ ਸਾਰੇ ਅਧਿਕਾਰੀਆਂ ਉੱਤੇ ਐਸਜੀਪੀਸੀ ਨੇ ਕਾਰਵਾਈ ਕਰ ਦਿੱਤੀ ਹੈ। ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਸਰੂਪਾਂ ਬਾਰੇ ਲਾਪਤਾ ਸ਼ਬਦ ਗਲਤ ਵਰਤਿਆ ਜਾ ਰਿਹਾ ਐ ਉਹ ਠੀਕ ਨਹੀਂ ਐ। ਉਨ੍ਹਾਂ ਕਿਹਾ ਕਿ ਜਿਹੜਾ ਲੋਕ ਇਹ ਸ਼ਬਦ ਵਰਤ ਰਹੇ ਨੇ, ਉਹ ਬਿਲਕੁਲ ਗਲਤ ਐ। ਉਨ੍ਹਾਂ ਕਿਹਾ ਕਿ ਨਾ ਹੀ ਕੋਈ ਸਰੂਪ ਲਾਪਤਾ ਹੋਇਆ ਹੈ ਅਤੇ ਨਾ ਹੀ ਕਦੀ ਹੋਏਗਾ ਗੁਰੂ ਮਹਾਰਾਜ ਆਪ ਸਜ਼ਾਵਾਂ ਦੇਣ ਵਾਲੇ ਬੈਠੇ ਹਨ।
ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਇਸ ’ਤੇ ਸਿਆਸਤ ਹੋ ਰਹੀ ਹੈ। ਇਹ ਮਾਮਲਾ ਪੰਜ ਸੱਤ ਸਾਲ ਪੁਰਾਣਾ ਹੈ ਜਿਸ ਤੇ ਐਸਜੀਪੀਸੀ ਨੇ ਜਿਹੜੇ ਅਧਿਕਾਰੀ ਉਸ ਵੇਲੇ ਮੌਜੂਦ ਸਨ, ਉਹਨਾਂ ਤੇ ਕਾਰਵਾਈ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਗਲਤੀ ਕਰਦਾ ਹੈ ਕਿ ਮੁੱਖ ਮੰਤਰੀ ਉਸ ਤੇ ਅਸਤੀਫਾ ਦਿੰਦੇ ਹਨ। ਇਹ ਸਿਰਫ ਸਿਆਸਤ ਹੋ ਰਹੀ ਹੈ।
ਉਹਨਾਂ ਕਿਹਾ ਕਿ ਜਿਹੜੇ ਲੋਕ ਅੱਜ ਪੰਥਕ ਹੋ ਕੇ ਜਾਂ ਮਹਾ ਪੰਚਾਇਤਾਂ ਕਰ ਰਹੇ ਹਨ। ਉਨ੍ਹਾਂ ਨੂੰ ਇਹ ਨਹੀਂ ਕਦੀ ਦਿਖਾਈ ਦਿੱਤਾ ਕਿ ਐਸਜੀਪੀਸੀ ਕਿੰਨੇ ਵਧੀਆ ਪ੍ਰਬੰਧ ਕਰ ਰਹੀ ਹੈ ਕਿੰਨੀ ਸੰਗਤਾਂ ਦੀ ਦੇਖਭਾਲ ਹੋ ਰਹੀ ਹੈ ਕਿੰਨੀ ਸਾਫ ਸਫਾਈ ਦੇ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਐਸਜੀਪੀਸੀ ਦੇ ਮਾਮਲਿਆਂ ਵਿਚ ਸਿੱਧਾ ਦਖਲ ਦੇ ਰਹੀ ਐ। ਉਨ੍ਹਾਂ ਕਿਹਾ ਕਿ 11 ਤਰੀਕ ਨੂੰ ਅੰਤਰਿਗ ਕਮੇਟੀ ਦੀ ਮੀਟਿੰਗ ਬੁਲਾ ਲਈ ਐ, ਜਿਸ ਵਿਚ ਸਰਕਾਰ ਦੇ ਇਸ ਕਦਮ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

