ਸੰਗਰੂਰ ’ਚ ਦੋਸਤ ਹੱਥੋਂ ਦੋਸਤ ਦਾ ਕਤਲ; ਰੰਜ਼ਿਸ਼ ਦੇ ਚਲਦਿਆਂ ਅੰਜ਼ਾਮ ਦਿੱਤੀ ਵਾਰਦਾਤ

0
10

ਸੰਗਰੂਰ ਵਿਚ ਇਕ ਦੋਸਤ ਵੱਲੋਂ ਦੋਸਤ ਦਾ ਕਤਲ ਕਰਨ ਦੀ ਖਬਰ ਸਾਹਮਣੇ ਆਈ ਐ। ਕਤਲ ਦੀ ਵਜ੍ਹਾ ਪੁਰਾਣੀ ਰੰਜ਼ਿਸ਼ ਦੱਸੀ ਜਾ ਰਹੀ ਐ। ਮ੍ਰਿਤਕ ਦੀ ਪਛਾਣ ਅਜੇ ਵਜੋਂ ਹੋਈ ਐ, ਜੋ ਪਰਵਾਸੀ ਪਰਵਾਰ ਨਾਲ ਸਬੰਧਤ ਐ। ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਆਪਣੇ ਦੋਸਤ ਨਾਲ ਸ਼ਰਾਬ ਪੀ ਰਿਹਾ ਸੀ ਕਿ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੋਂ ਬਾਦ ਉਸ ਦੇ ਦੋਸਤ ਨੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿਤਾ।

ਉਧਰ ਮ੍ਰਿਤਕ ਦੇ ਪਰਿਵਾਰ ਨੇ ਘਟਨਾ ਵਿਚ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਐ। ਪਰਿਵਾਰ ਦਾ ਕਹਿਣਾ ਐ ਕਿ ਪੁਲਿਸ ਵੱਲੋਂ ਗਵਾਹ ਬਣਾਇਆ ਗਿਆ ਸਖਸ਼ ਵੀ ਘਟਨਾ ਵਿਚ ਸ਼ਾਮਲ ਐ। ਪਰਿਵਾਰ ਨੇ ਇਨਸਾਫ ਮਿਲਣ ਤਕ ਲਾਸ਼ ਦਾ ਸਸਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਐ। ਪੁਲਿਸ ਨੇ ਜਾਂਚ ਤੋਂ ਬਾਅਦ ਦੂਜੇ ਦੋਸ਼ੀ ਨੂੰ ਕਾਬੂ ਕਰ ਦਾ ਭਰੋਸਾ ਦਿੱਤਾ ਐ। ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਪਹਿਲਾਂ ਇਕ ਵਿਅਕਤੀ ਦਾ ਨਾਮ ਲਿਆ ਸੀ ਅਤੇ ਹੁਣ ਇਕ ਹੋਰ ਦਾ ਨਾਮ ਲਿਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here