ਗੁਰਦਾਸਪੁਰ ’ਚ ਕਈ ਥਾਈ ਹੋਈ ਸਰਬਸੰਮਤੀ; ਚੋਣਾਂ ਤੋਂ ਪਹਿਲਾਂ ਹੀ ਵੱਜੇ ਢੋਲ ਤੇ ਪਏ ਭੰਗੜੇ

0
13

ਗੁਰਦਾਸਪੁਰ ਦੇ ਕੁੱਝ ਥਾਵਾਂ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਹੀ ਕਈ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ, ਜਿਸ ਦੇ ਚਲਦਿਆਂ ਇੱਥੇ ਚੋਣਾਂ ਤੋਂ ਪਹਿਲਾਂ ਹੀ ਢੋਲ ਵੱਜ ਗਏ ਨੇ। ਇੱਥੇ ਆਪ ਉਮੀਦਵਾਰਾਂ ਦੇ ਵਿਰੁਧ ਵਿਚ ਕੋਈ ਕੋਈ ਉਮੀਦਵਾਰ ਨਹੀਂ ਰਿਹਾ, ਜਿਸ ਦੇ ਚਲਦਿਆਂ ਉਨ੍ਹਾਂ ਦੀ ਸਰਬਸੰਮਤੀ ਨਾਲ ਚੋਣ ਹੋ ਗਈ ਐ।  ਚੁਣੇ ਗਏ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦਾ ਧੰਨਵਾਦ ਕੀਤਾ ਐ।

ਇਸੇ ਦੌਰਾਨ ਰਮਨ ਬਹਿਲ ਦੇ ਨਿਵਾਸ ਸਥਾਨ ਤੇ ਇਕੱਠੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਢੋਲ ਦੇ ਡਗੇ ਤੇ ਭੰਗੜੇ ਪਾ ਕੇ ਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਚੁਣੇ ਗਏ ਬਲਾਕ ਸੰਮਤੀ ਮੈਂਬਰ ਆ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਸਖਤ ਮਿਹਨਤ ਕਰਨਗੇ ਅਤੇ ਪਾਰਟੀ ਨੂੰ 2027 ਚੋਣਾਂ ਵਿੱਚ ਜਿੱਤ ਦਿਵਾਉਣ ਵਿਚ ਅਹਿਮ ਰੋਲ ਅਦਾ ਕਰਨਗੇ।

LEAVE A REPLY

Please enter your comment!
Please enter your name here