ਗੁਰਵਿੰਦਰ ਸਿੰਘ ਦੇ ਮਾਪਿਆਂ ਦਾ ਛਲਕਿਆ ਦਰਦ; ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਫੁਟ ਫੁਟ ਰੋਏ ਮਾਪੇ; ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਕੀਤੀ ਮੰਗ

0
15

ਪਤਨੀ ਹੱਥੋਂ ਜਾਨ ਗੁਆਉਣ ਵਾਲੇ ਗੁਰਵਿੰਦਰ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਨੇ। ਇਸੇ ਦੌਰਾਨ ਪੁੱਤਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਮਾਪਿਆਂ ਦਾ ਦਰਦ ਇਕ ਵਾਰ ਫਿਰ ਛਲਕਿਆ ਐ। ਮੌਕੇ ਉਤੇ ਮੌਜੂਦ ਸਕੇ-ਸਬੰਧੀਆਂ ਦੀਆਂ ਅੱਖਾਂ ਵੀ ਨਮ ਸਨ ਅਤੇ ਸਾਰਿਆਂ ਨੇ ਇਕਸੁਰ ਹੋ ਕੇ ਕਾਤਲ ਪਤਨੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਮਾਪਿਆਂ ਨੇ ਕਿਹਾ ਕਿ ਡੈਨ ਨੇ ਸਾਡਾ ਪੁੱਤਰ ਖਾ ਲਿਆ ਐ, ਇਸ ਲਈ ਕਿਸੇ ਹੋਰ ਨਾਲ ਅਜਿਹਾ ਨਾ ਵਾਪਰੇ, ਇਸ ਲਈ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਐ।

ਅਸਥੀਆ ਜਲ ਪ੍ਰਵਾਹ ਆਏ ਰਿਸ਼ਤੇਦਾਰਾਂ ਨੇ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਸਾਰਿਆਂ ਕੋਲ ਇਕ ਇਕ ਪੁੱਤਰ ਐ ਪਰ ਨੌਜਵਾਨ ਹੁਣ ਇੰਨਾ ਡਰ ਗਏ ਨੇ ਕਿ ਵਿਆਹ ਕਰਵਾਉਣ ਤੋਂ ਵੀ ਨਾਂਹ ਕਰ ਰਹੇ ਨੇ। ਉਨ੍ਹਾਂ ਦੋਸ਼ੀ ਪਤਨੀ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਬਾਰੇ ਸੋਚਣ ਦਾ ਹੀਆ ਨਾ ਕਰ ਸਕੇ।

ਦੱਸਣਯੋਗ ਐ ਕਿ ਫ਼ਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਕੁਝ ਦਿਨ ਪਹਿਲਾਂ ਗੁਰਵਿੰਦਰ ਸਿੰਘ ਨਾਮਕ ਨੌਜਵਾਨ ਦਾ ਉਸਦੀ ਪਤਨੀ ਰੁਪਿੰਦਰ ਕੌਰ ਵੱਲੋਂ ਆਪਣੇ ਪ੍ਰੇਮੀ ਦੀ ਮਦਦ ਨਾਲ ਕਤਲ ਕਰ ਦਿੱਤਾ ਸੀ। ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਸੰਸਕਾਰ ਨਾਂ ਕਰਨ ਦੀ ਗੱਲ ਕਹੀ ਸੀ ਜਿਸਦੇ ਚਲਦੇ ਪੁਲਿਸ ਵੱਲੋਂ ਸਖ਼ਤ ਕਾਰਵਾਈ ਕਰਦਿਆਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਦ ਗੁਰਵਿੰਦਰ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸਦੀਆਂ ਅੱਜ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਅਸਥੀਆਂ ਜਲ ਪ੍ਰਵਾਹ ਕਰਨ ਉਪਰੰਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ।

ਗੁਰਵਿੰਦਰ ਦੇ ਪਿਤਾ ਨੇ ਰੋਂਦਿਆਂ ਹੋਇਆ ਕਿਹਾ ਕਿ ਡੈਨ ਨੇ ਮੇਰਾ ਪੁੱਤ ਮਾਰ ਦਿੱਤਾ ਇਹੋ ਜਿਹੀ ਘਟਨਾ ਹੋਰ ਕਿਸੇ ਨਾਲ ਵਾਪਰੇ। ਉਸਦੀ ਮਾਤਾ ਦੇ ਵੀ ਹੰਝੂ ਨਹੀਂ ਰੁਕੇ ਉਸਨੇ ਵੀ ਕਿਹਾ ਕਿ ਸਾਡਾ ਇਨ੍ਹਾਂ ਸੋਹਣਾ ਪੁੱਤ ਖੋ ਲਿਆ ਅਸੀਂ ਕੀ ਕਰੀਏ, ਇਸਦੇ ਨਾਲ ਹੀ ਰੋਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ, ਜਿਸ ਵਿਚ ਉਸਦੇ ਮਾਤਾ ਪਿਤਾ ਦਾ ਵੀ ਰੋਲ ਹੈ। ਉਨ੍ਹਾਂ ਕਿਹਾ ਕਿ ਦੋਸ਼ਣ ਜਿਸ ਤਰ੍ਹਾਂ ਕਪੜੇ ਬਦਲ ਬਦਲ ਆਉਂਦੀ ਐ, ਉਸ ਤੋਂ ਉਸ ਦੇ ਪਿੱਛੇ ਕਿਸੇ ਪਾਵਰ ਦੇ ਹੋਣ ਦਾ ਸ਼ੱਕ ਐ, ਜਿਸ ਦੀ ਜਾਂਚ ਕਰ ਕੇ ਸਖਤ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਐ।

LEAVE A REPLY

Please enter your comment!
Please enter your name here