ਗੁਰਦਾਸਪੁਰ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ ਵਧਾਈ ਚੌਕਸੀ; 31 ਥਾਵਾਂ ’ਤੇ ਨਾਕੇਬੰਦੀ ਕਰ ਕੇ ਰੱਖੀ ਜਾ ਰਹੀ ਨਜ਼ਰ

0
14

 

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੇ ਜ਼ਿਲ੍ਹਾ ਪ੍ਰੀਸਦ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਭਰ ਅੰਦਰ ਚੌਕਸੀ ਵਧਾ ਦਿੱਤੀ ਐ। ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ 31 ਤੇ ਕਰੀਬ ਨਾਕੇ ਲਗਾਏ ਗਏ ਨੇ, ਜਿੱਥੇ ਹਰ ਆਉਣ-ਜਾਣ ਵਾਲੀ ਦੀ ਜਾਂਚ ਕੀਤੀ ਜਾ ਰਹੀ ਐ। ਇਸੇ ਦੌਰਾਨ ਐਸਐਸਪੀ ਅਦਿੱਤਿਆ ਵੱਲੋਂ ਦੇਰ ਰਾਤ ਨਾਕਿਆਂ ਤੇ ਜਾ ਕੇ ਚੈਕਿੰਗ ਕੀਤੀ ਗਈ।  ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸ਼ਰਾਰਤੀਆਂ ਤੇ ਲਗਾਤਾਰ ਨਜਰ ਰੱਖ ਰਹੀ ਐ ਅਤੇ ਗਲਤ ਗਤੀਵਿਧੀ ਕਰਨ ਵਾਲੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।

ਐਸ ਐਸ ਪੀ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਕਿਸੇ ਵੀ ਅਨਸੁਖਾਵੀਂ ਘਟਨਾ ਨੂੰ ਰੋਕਣ ਲਈ ਖਾਸੇ ਪ੍ਰਬੰਧ ਕੀਤੇ ਗਏ ਹਨ। ‌ ਸ਼ਰਾਰਤੀ ਅੰਸਰਾਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਤੇ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ । ਉਹਨਾਂ ਕਿਹਾ ਕਿ ਪੁਲਿਸ ਹਰ ਵੇਲੇ ਲੋਕਾਂ ਦੀ ਸੁਰੱਖਿਆ ਲਈ ਸਰਗਰਮ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸੇ ਕੜੀ ਤਹਿਤ ਸੋ ਦੇ ਕਰੀਬ ਵਾਹਨਾਂ ਨੂੰ ਬਿਨਾਂ ਕਾਗਜ਼ਾਂ ਤੋਂ ਜਬਤ ਕਰਕੇ ਥਾਣੇ ਵਿੱਚ ਬੰਦ ਕੀਤਾ ਗਿਆ ਐ। ਇਸ ਤੋਂ ਇਲਾਵਾ ਬੁਲਿਟ ਨਾਲ ਪਟਾਕੇ ਮਾਰਨ ਵਾਲਿਆਂ ਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਐ ਅਤੇ ਇਹ ਕਾਰਵਾਈ ਆਉਂਦੇ ਦਿਨਾਂ ਦੌਰਾਨ ਵੀ ਜਾਰੀ ਰਹੇਗੀ।

LEAVE A REPLY

Please enter your comment!
Please enter your name here