
ਤਰਨ ਤਾਰਨ ਦੇ ਸਰਹੱਦੀ ਪਿੰਡ ਡੱਲ ਦੇ ਖੇਤਾਂ ਵਿਚੋਂ ਗੁਆਢੀ ਮੁਲਕ ਵੱਲੋਂ ਭੇਜਿਆ ਡਰੋਨ ਤੇ ਪਿਸਟਲ ਬਰਾਮਦ ਹੋਇਆ ਐ। ਜਾਣਕਾਰੀ ਅਨੁਸਾਰ ਬੀਐਸਐਫ ਨੂੰ ਐਂਟੀ ਡਰੋਨ ਸਿਸਟਮ ਰਾਹੀਂ ਇਲਾਕੇ ਅੰਦਰ ਡਰੋਨ ਦੀ ਗਤੀਵਿਧੀ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਮੁਹਿੰਮ ਵਿੱਢੀ, ਜਿਸ ਦੌਰਾਨ ਪਿੰਡ ਡੱਲ ਦੇ ਖੇਤਾਂ ਵਿਚੋਂ ਇਕ ਡਰੋਨ ਅਤੇ ਪਿਸਟਲ ਪਿਆ ਮਿਲਿਆ ਐ। ਮੁਢਲੀ ਜਾਂਚ ਮੁਤਾਬਕ ਇਹ ਡਰੋਨ ਗੁਆਢੀ ਮੁਲਕ ਵੱਲੋਂ ਭੇਜਿਆ ਹੋ ਸਕਦਾ ਐ। ਪੁਲਿਸ ਨੇ ਡਰੋਨ ਕਬਜੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

