ਗੁਰਵਿੰਦਰ ਦੀ ਪੋਸਟ ਮਾਰਟਮ ਰਿਪੋਰਟ ’ਚ ਖੁਲਾਸੇ; ਸਾਹ ਘੁੱਟਣ ਕਾਰਨ ਹੋਈ ਸੀ ਗੁਰਵਿੰਦਰ ਸਿੰਘ ਦੀ ਮੌਤ

0
12

ਗੁਰਵਿੰਦਰ ਸਿੰਘ ਕਤਲ ਕੇਸ ਦੀ ਮੈਡੀਕਲ ਰਿਪੋਰਟ ਆ ਗਈ ਐ। ਖਬਰਾਂ ਮੁਤਾਬਕ ਮੈਡੀਕਲ ਰਿਪੋਰਟ ਵਿਚ ਗੁਰਵਿੰਦਰ ਸਿੰਘ ਦੀ ਮੌਤ ਸਾਹ ਘੁੱਟਣ ਦੇ ਜ਼ਹਿਰ ਦੇਣ ਕਾਰਨ ਹੋਈ ਸੀ। ਜਾਂਚ ਮੁਤਾਬਕ ਉਸਦੀ ਪਤਨੀ ਰੁਪਿੰਦਰ ਕੌਰ ਨੇ ਗੁਰਵਿੰਦਰ ਸਿੰਘ ਦੀਆਂ ਬਾਹਾਂ ਫੜੀਆਂ ਹੋਈਆਂ ਸਨ ਅਤੇ ਪ੍ਰੇਮੀ ਹਰਕੰਵਲ ਸਿੰਘ ਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਮੁਤਾਬਕ ਗੁਰਵਿੰਦਰ ਸਿੰਘ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਐ। ਉਸ ਦੇ 10 ਤੋਂ 12 ਸੱਟਾਂ ਦੇ ਨਿਸ਼ਾਨ ਸਨ।

ਹੁਣ ਤਕ ਹੋਈ ਜਾਂਚ ਮੁਤਾਬਕ ਕਤਲ ਤੋਂ ਬਾਅਦ, ਹਰਕੰਵਲ ਸਿੰਘ ਆਪਣੇ ਇੱਕ ਦੋਸਤ ਨਾਲ ਚੰਡੀਗੜ੍ਹ ਆਇਆ ਸੀ ਅਤੇ ਮੁੰਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਉਸ ਨੂੰ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਮਿਲੀ, ਜਿਸ ਤੋਂ ਬਾਅਦ ਉਸ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਜਾਂਚ ਮੁਤਾਬਕ ਹਰਕੰਵਲ ਨੇ ਆਪਣੇ ਦੋਸਤ ਵਿਸ਼ਵਜੀਤ ਨੂੰ ਝੂਠ ਬੋਲ ਕੇ ਉਸਨੂੰ ਫਰੀਦਕੋਟ ਲੈ ਗਿਆ। ਕਤਲ ਤੋਂ ਬਾਅਦ ਦੋਵੇਂ ਚੰਡੀਗੜ੍ਹ ਪਹੁੰਚ ਗਏ।

ਹਰਕੰਵਲ ਸਿੰਘ ਨੇ ਆਪਣੇ ਦੋਸਤ ਨੂੰ ਕਤਲ ਬਾਰੇ ਨਹੀਂ ਦੱਸਿਆ ਅਤੇ ਉਸਨੂੰ ਚੰਡੀਗੜ੍ਹ ਲੈ ਗਿਆ। ਕਤਲ ਤੋਂ ਬਾਅਦ ਉਹ ਗੁਰਵਿੰਦਰ ਸਿੰਘ ਦੀ ਕਮੀਜ਼ ਵੀ ਆਪਣੇ ਨਾਲ ਲੈ ਗਿਆ ਸੀ, ਜਿਸ ਨੂੰ ਰਸਤੇ ਵਿੱਚ ਸੁੱਟ ਦਿੱਤਾ ਸੀ। ਪੁਲਿਸ ਨੇ ਉਹ ਕਮੀਜ ਬਰਾਮਦ ਕਰ ਲਈ ਐ। ਹਰਕੰਵਲ ਨੇ ਇੱਕ ਰਾਤ ਪਹਿਲਾਂ ਵੀ ਸ਼ਰਾਬ ਪੀਤੀ ਸੀ ਅਤੇ ਸਵੇਰੇ ਉੱਠਦੇ ਹੀ ਫਿਰ ਸ਼ਰਾਬ ਪੀ ਲਈ ਸੀ। ਜਿਵੇਂ ਹੀ ਉਸਨੂੰ ਪਤਾ ਲੱਗਾ ਕਿ ਪੁਲਿਸ ਉਸਦੇ ਘਰ ਪਹੁੰਚੀ ਹੈ ਤਾਂ ਉਸਨੇ ਆਪਣੇ ਦੋਸਤ ਨੂੰ ਇਸ ਬਾਰੇ ਦੱਸਿਆ। ਉਸਨੇ ਪਹਿਲਾਂ ਚੰਡੀਗੜ੍ਹ ਤੋਂ ਫਰੀਦਕੋਟ ਤੱਕ ਇਕੱਲੇ ਹੀ ਯਾਤਰਾ ਕੀਤੀ ਅਤੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਬਾਅਦ ਵਿੱਚ, ਪੁਲਿਸ ਨੇ ਉਸਦੇ ਦੋਸਤ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ।

LEAVE A REPLY

Please enter your comment!
Please enter your name here