ਨਾਭਾ ’ਚ ਗੈਸ ਏਜੰਸੀ ਨੇੜੇ ਸਿਲੰਡਰ ਧਮਾਕਾ; ਅੱਗ ਨਾਲ ਝੁਲਸੇ 4 ਲੋਕ ਹਸਪਤਾਲ ’ਚ ਦਾਖਲ

0
15

ਨਾਭਾ ਬਲਾਕ ਦੇ ਪਿੰਡ ਮਹਿਸ ਵਿਖੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਸਥਿਤ ਗੈਸ ਏਜੰਸੀ ਦੇ ਗਡਾਊਣ ਨੇੜੇ ਬਣੇ ਕਮਰੇ ਵਿਚ ਅਚਾਨਕ ਗੈਸ ਸਿਲੰਡਰ ਫੱਟ ਗਿਆ। ਇਸ ਹਾਦਸੇ ਵਿਚ ਜਣਿਆਂ ਦੇ ਝੁਲਸਣ ਦੀ ਖਬਰ ਐ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਐ। ਗਨੀਮਤ ਇਹ ਰਹੀ ਕਿ ਅੱਗ ਗਡਾਊਣ ਤਕ ਨਹੀਂ ਪਹੁੰਚੀ ਨਹੀਂ ਤੋਂ ਹੋਰ ਵੱਡਾ ਨੁਕਸਾਨ ਹੋ ਸਕਦਾ ਐ। ਧਮਾਕੇ ਨਾਲ ਕਮਰੇ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਿਆ ਐ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।

ਘਟਨਾ ਪਿੰਡ ਮਹਿਸ ਵਿਖੇ ਮੌਜੂਦ ਸ਼ਮਸ਼ੇਰ ਭਾਰਤ ਗੈਸ ਏਜੰਸੀ ਦੀ ਐ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਿਲੰਡਰਾਂ ਦੇ ਟੋਟੇ-ਟੋਟੇ ਆਲੇ ਦੁਆਲੇ ਦੂਰ ਦੂਰ ਤੱਕ ਖਿਡੇ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਨੇੜਲੇ ਗਡਾਉਣ ਅੰਦਰ ਦਰਜਨਾਂ ਸਿਲੰਡਰ ਪਏ ਸੀ ਅਤੇ ਅੱਗ ਫੈਲਣ ਦੀ ਸੂਰਤ ਵਿਚ ਵੱਡਾ ਨੁਕਸਾਨ ਹੋ ਸਕਦਾ ਸੀ। ਹਾਦਸੇ ਵਿਚ ਝੁਸਲੇ 4 ਲੋਕਾਂ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ 2 ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ, ਨਾਭਾ ਵਿੱਚ ਗੈਸ ਏਜੰਸੀ ਦੇ ਗੁਦਾਮ ਦੇ ਨੇੜੇ ਕੁਝ ਪਰਵਾਸੀ ਆਪਣਾ ਖਾਣਾ ਬਣਾ ਰਹੇ ਸਨ, ਪਰ ਸਿਲੰਡਰ ਲੀਕ ਹੋਣ ਕਾਰਨ ਗੈਸ ਨੂੰ ਅੱਗ ਲੱਗ ਗਈ ਅਤੇ ਅੱਗ ਤੇਜ਼ੀ ਨਾਲ ਫੈਲ ਗਈ। ਇਸ ਅੱਗ ਵਿੱਚ ਏਜੰਸੀ ਵਿੱਚ ਕੰਮ ਕਰਨ ਵਾਲੇ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ। ਏਜੰਸੀ ਵਿੱਚ ਰੱਖੇ ਸਿਲੰਡਰਾਂ ਵਿੱਚ ਅੱਗ ਲੱਗਣ ਕਾਰਨ ਹੋਏ ਧਮਾਕੇ ਕਾਰਨ ਗੁਦਾਮ ਦੀ ਛੱਤ ਵੀ ਡਿੱਗ ਗਈ, ਪਰ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕੋਈ ਕਰਮਚਾਰੀ ਇਸ ਦੇ ਹੇਠਾਂ ਸੀ ਜਾਂ ਨਹੀਂ।

ਜ਼ਖ਼ਮੀਆਂ ਦੀ ਪਛਾਣ ਜੱਜ ਸਿੰਘ ਮਾਈਹਾਸ, ਦਿਲੀਪ ਕੁਮਾਰ ਨਾਭਾ, ਸੰਦੀਪ ਸ਼ਰਮਾ ਨਾਭਾ, ਸੁਰੇਂਦਰ ਕੁਮਾਰ ਨਾਭਾ ਵਜੋਂ ਹੋਈ ਹੈ, ਜਿਨ੍ਹਾਂ ਵਿੱਚੋਂ ਜੱਜ ਸਿੰਘ ਅਤੇ ਦਿਲੀਪ ਕੁਮਾਰ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਜ਼ਖ਼ਮੀ ਸੁਰਿੰਦਰ ਕੁਮਾਰ ਅਤੇ ਸੰਦੀਪ ਸ਼ਰਮਾ ਦੇ ਦੱਸਣ ਮੁਤਾਬਕ ਉਹ ਗੈਸ ਏਜੰਸੀ ਦੇ ਗੋਦਾਮ ਵਿੱਚ ਕੰਮ ਕਰ ਰਹੇ ਸੀ ਕਿ ਅਚਾਨਕ ਅੱਗ ਲੱਗ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਨੇੜੇ ਕੁਝ ਲੋਕ ਖਾਣਾ ਬਣਾ ਰਹੇ ਸਨ।

ਇਸ ਮਾਮਲੇ ਬਾਰੇ ਜਦੋਂ ਡੀਐੱਸਪੀ ਨਾਭਾ ਗੁਰਿੰਦਰ ਸਿੰਘ ਬਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਾਭਾ ਦੇ ਨਜ਼ਦੀਕ ਪਿੰਡ ਮੈਸ. ਸ਼ਮਸ਼ੇਰ ਗੈਸ ਏਜੰਸੀ ਦੇ ਗੁਦਾਮ ਵਿੱਚ ਐਲਪੀਜੀ ਗੈਸ ਸਿਲੰਡਰ ਨੂੰ ਅੱਗ ਲੱਗਣ ਕਰਕੇ ਛੱਤ ਡਿੱਗ ਗਈ ਹੈ। ਅੱਗ ਲੱਗਣ ਕਰਕੇ ਚਾਰ ਵਿਅਕਤੀ ਜ਼ਖਮੀ ਹੋਏ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਡੀਐੱਸਪੀ ਨਾਭਾ ਅਨੁਸਾਰ ਛੱਤ ਦੇ ਨੀਚੇ ਕਿਸੇ ਵੀ ਵਿਅਕਤੀ ਦੇ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ।

LEAVE A REPLY

Please enter your comment!
Please enter your name here