
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ਨੇੜੇ ਬੀਤੀ ਦੇਰ ਰਾਤ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਇਡਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਲੜਕੀਆਂ ਤੇ ਤਿੰਨ ਲੜਕੇ ਸ਼ਾਮਲ ਨੇ। ਮ੍ਰਿਤਕ ਲੜਕੀਆਂ ਨਾਲਾਬਿਗ ਦੱਸੀਆਂ ਜਾ ਰਹੀਆਂ ਨੇ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਦਾ ਸਿਰ ਉੱਡ ਗਿਆ ਜਦਕਿ ਇਕ ਹੋਰ ਦੀ ਗਰਦਨ ਧੜ ਤੋਂ ਵੱਖ ਹੋ ਗਈ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸੇ ਦੌਰਾਨ ਹਾਦਸੇ ਤੋਂ ਬਾਅਦ ਮੌਕੇ ਤੋਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ। ਲਾਸ਼ਾਂ ਨੂੰ ਦੋ ਐਬੂਲੈਂਸਾਂ ਰਾਹੀਂ ਤੜਕੇ 1 ਵਜੇ ਸਿਵਲ ਹਸਪਤਾਲ ਲਿਆਂਦਾ ਗਿਆ। ਖਬਰਾਂ ਮੁਤਾਬਕ ਮ੍ਰਿਤਕ ਸਾਰੇ ਆਪਸ ਵਿਚ ਦੋਸਤ ਸਨ। ਪੁਲਿਸ ਵੱਲੋਂ ਕਾਰ ਨੰਬਰ ਦੇ ਆਧਾਰ ‘ਤੇ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਐ। ਮੁੱਢਲੀ ਜਾਂਚ ਮੁਤਾਬਕ ਇਹ ਹਾਦਸਾ ਕਾਰ ਦੀ ਓਵਰ ਸਪੀਡ ਕਾਰਨ ਵਾਪਰਿਆ ਐ।
ਪੁਲਿਸ ਸੂਤਰਾਂ ਮੁਤਾਬਕ ਕਾਰ ਦਾ ਡਰਾਈਵਰ ਜਗਰਾਉਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਦਸੇ ‘ਚ ਮਾਰੀਆਂ ਗਈਆਂ ਕੁੜੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਜਦਕਿ ਮੁੰਡਿਆਂ ਦੀ ਪਛਾਣ ਸਿਮਰਨਜੀਤ ਸਿੰਘ (23), ਸਤਪਾਲ ਸਿੰਘ (23) ਤੇ ਵੀਰੂ ਸਿੰਘ (24) ਵਜੋਂ ਹੋਈ ਹੈ। ਪੁਲਿਸ ਨੂੰ ਕਾਰ ਵਿੱਚੋਂ ਇੱਕ ਨੰਬਰ ਮਿਲਿਆ ਹੈ ਜਿਸ ਜ਼ਰੀਏ ਮ੍ਰਿਤਕਾ ਦੇ ਵਾਰਿਸਾਂ ਨੂੰ ਸੂਚਿਤ ਕੀਤਾ ਗਿਆ ਐ।

