ਮੋਗਾ ਦੇ ਪਾਸ਼ ਇਲਾਕੇ ’ਚੋਂ ਮਹਿੰਗੀ ਸਾਇਕਲ ਚੋਰੀ; ਘਰ ਦੀ ਕੰਧ ਟੱਪ ਕੇ ਸਾਇਕਲ ਲੈ ਕੇ ਫਰਾਰ ਚੋਰ

0
8

ਮੋਗਾ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਇਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਪਾਸ਼ ਏਰੀਆ ਪ੍ਰੇਮ ਨਗਰ ਤੋਂ ਸਾਹਮਣੇ ਆਈ ਐ, ਜਿੱਥੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਚੋਰ ਇਕ ਮਹਿੰਗਾ ਚਾਇਕਲ ਲੈ ਕੇ ਫਰਾਰ ਹੋ ਗਿਆ ਐ। ਚੋਰ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਵਾਇਰਲ ਤਸਵੀਰਾਂ ਵਿਚ ਚੋਰ ਨਾਟਕੀ ਤਰੀਕੇ ਨਾਲ ਸਾਇਕਲ ਚੋਰੀ ਕਰ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਐ।

ਜਾਣਕਾਰੀ ਮੁਤਾਬਕ, ਦੇਰ ਰਾਤ ਕਰੀਬ ਢਾਈ ਵਜੇ ਇੱਕ ਨੌਜਵਾਨ ਆਪਣੀ ਸਾਈਕਲ ਰੋਕ ਕੇ ਘਰ ਦੀ ਕੰਧ ਟੱਪਦਾ ਹੈ। ਅੰਦਰ ਦਾਖਲ ਹੋ ਕੇ ਉਹ ਸੋਚੀ–ਸਮਝੀ ਯੋਜਨਾ ਦੇ ਤਹਿਤ ਖੜੀ ਬੰਬੇ ਬਾਈਕ ਨੂੰ ਕੱਪੜੇ ਨਾਲ ਬੰਨਦਾ ਹੈ ਅਤੇ ਉਹ ਮੌਕੇ ਤੋਂ ਲੈ ਕੇ ਫਰਾਰ ਹੋ ਜਾਂਦਾ ਹੈ। ਬਾਹਰ ਵਾਲੀ ਆਪਣੀ ਸਾਈਕਲ ਵੀ ਉਹ ਨਾਲ ਹੀ ਲੈ ਜਾਂਦਾ ਹੈ।

ਘਰ ਮਾਲਕਾਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰੋਂ ਸਾਈਕਲ ਗਾਇਬ ਹੈ। ਸ਼ੱਕ ਹੋਣ ’ਤੇ ਜਦੋਂ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪੂਰੀ ਚੋਰੀ ਦੀ ਵਾਰਦਾਤ ਸਾਹਮਣੇ ਆ ਗਈ। ਫੁਟੇਜ ਵਿੱਚ ਨੌਜਵਾਨ ਬੇਫ਼ਿਕਰੀ ਨਾਲ ਕੰਧ ਟੱਪਦਾ, ਬਾਈਕ ਚੋਰੀ ਕਰਦਾ ਅਤੇ ਮੌਕੇ ਤੋਂ ਨਿਕਲਦਾ ਸਪਸ਼ਟ ਦਿਖਾਈ ਦੇ ਰਿਹਾ ਹੈ। ਪੀੜਤ ਪਰਿਵਾਰ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ।

ਪੋਸ਼ ਇਲਾਕੇ ਵਿੱਚ ਇਸ ਤਰ੍ਹਾਂ ਦੀ ਚੋਰੀ ਨਾਲ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਚੋਰੀ, ਲੁੱਟਾਂ ਅਤੇ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਰਕੇ ਸ਼ਹਿਰ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਹੈ। ਮੰਗ ਹੈ ਕਿ ਪੁਲਿਸ ਤੁਰੰਤ ਕਾਰਵਾਈ ਕਰੇ ਅਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰਾਤੀ ਪਹਿਰੇਦਾਰੀ ਵਧਾਈ ਜਾਵੇ।

LEAVE A REPLY

Please enter your comment!
Please enter your name here