ਅੰਮ੍ਰਿਤਸਰ ’ਚ ਕ੍ਰਿਸ਼ਚਨ ਭਾਈਚਾਰੇ ਦਾ ਪ੍ਰਦਰਸ਼ਨ; ਭਾਨਾ ਸਿੱਧੂ ਖਿਲਾਫ਼ ਛੇਤੀ ਕਾਰਵਾਈ ਦੀ ਮੰਗ

0
12

ਭਾਨਾ ਸਿੱਧੂ ਵੱਲੋਂ ਪੁਤਲਾ ਸਾੜਨ ਦੇ ਵਿਰੋਧ ਕ੍ਰਿਸਚਨ ਭਾਈਚਾਰੇ ਦੇ ਪ੍ਰਦਰਸ਼ਨਾਂ ਦਾ ਦੌਰ ਜਾਰੀ ਐ। ਇਸੇ ਤਹਿਤ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਵਿਖੇ ਇਕੱਠਾ ਹੋਏ ਕ੍ਰਿਸਚਨ ਭਾਈਚਾਰੇ ਨੇ ਭਾਨਾ ਸਿੱਧੂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।  ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਭਾਨਾ ਸਿੱਧੂ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਐ, ਇਸ ਲਈ ਜਦੋਂ ਤਕ ਉਸ ਖਿਲਾਫ ਕਾਰਵਾਈ ਨਹੀਂ ਹੁੰਦੀ, ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।

ਭਾਈਚਾਰੇ ਨੇ ਚੇਤਾਵਨੀ ਦਿੱਤੀ ਕਿ ਜੇਕਰ 15 ਦਸੰਬਰ ਤੱਕ ਭਾਨਾ ਸਿੱਧੂ ਖਿਲਾਫ ਐਫ਼ਆਈਆਰ ਰਜਿਸਟਰ ਕਰਕੇ ਗ੍ਰਿਫ਼ਤਾਰੀ ਨਹੀਂ ਕੀਤੀ ਜਾਂਦੀ, ਤਾਂ ਉਹ ਜਲੰਧਰ ਦੇ ਪੀਏਪੀ ਚੌਂਕ ਵਿੱਚ ਅਨਿਸ਼ਚਿਤ ਧਰਨਾ ਸ਼ੁਰੂ ਕਰਨਗੇ। ਭਾਈਚਾਰੇ ਦਾ ਕਹਿਣਾ ਹੈ ਕਿ ਜਲੰਧਰ ਵਿੱਚ ਸਮਾਗਮ ਦੌਰਾਨ ਪੁਤਲੇ ਸਾੜਨ ਦੀ ਇਜਾਜ਼ਤ ਕਿਸੇ ਵੀ ਤਰ੍ਹਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ। ਪ੍ਰਦਰਸ਼ਨ ਦੌਰਾਨ ਕ੍ਰਿਸਚਨ ਭਾਈਚਾਰੇ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਭਾਨਾ ਸਿੱਧੂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।

LEAVE A REPLY

Please enter your comment!
Please enter your name here