ਬਠਿੰਡਾ ਪੁਲਿਸ ਹੱਥ ਨਸ਼ਿਆਂ ਨੂੰ ਲੈ ਕੇ ਵੱਡੀ ਕਾਮਯਾਬੀ; ਦੋ ਜਣਿਆਂ ਨੂੰ ਡੇਢ ਕਿੱਲੋ ਚਿੱਟੇ ਸਮੇਤ ਕੀਤਾ ਕਾਬੂ

0
13

 

ਬਠਿੰਡਾ ਦੀ ਸੀਆਈਏ ਸਟਾਫ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਦੋ ਜਣਿਆਂ ਨੂੰ ਡੇਢ ਕਿੱਲੇ ਚਿੱਟੇ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਪਿੰਡ ਜੀਦਾ ਨੇੜੇ ਟੋਲ ਪਲਾਜੇ ਤੋਂ ਸ਼ੱਕੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ ਡੇਢ ਕਿੱਲੋ ਚਿੱਟਾ ਬਰਾਮਦ ਹੋਇਆ। ਫੜੇ ਗਏ ਮੁਲਜਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਾਣਾ ਅਤੇ ਸੰਦੀਪ ਸਿੰਘ ਉਰਫ ਦੀਪੂ ਦੋਵੇ ਵਾਸੀ ਬਠਿੰਡਾ ਵਜੋਂ ਹੋਈ ਐ।  ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਹਿਨਾ ਗੁਪਤਾ ਨੇ ਦੱਸਿਆ ਕਿ ਸਾਡੀ ਸੀਆਈਏ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਾਰ ਜਿਸ ਵਿੱਚ ਨਸ਼ਾ ਹੋਣ ਦੀ ਸੰਭਾਵਨਾ ਹੈ ਜਿਸ ਸੰਬੰਧ ਵਿੱਚ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਜੀਦਾ ਦੇ ਨਜ਼ਦੀਕ ਬਣੇ ਹੋਏ ਟੋਲ ਪਲਾਜੇ ਤੇ ਜਦੋਂ ਇੱਕ ਹੋਡਾ ਅਮੇਜ਼ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਡੇਢ ਕਿਲੋ ਚਿੱਟਾ ਬਰਾਮਦ ਹੋਇਆ। ਫੜੇ ਗਏ ਮੁਲਜਮਾਂ ਵਿਚੋਂ ਮਨਪ੍ਰੀਤ ਮਾਣੇ ਤੇ ਪਹਿਲਾਂ ਵੀ ਕਾਫੀ ਐਨਡੀਪੀਸੀ ਦੇ ਮਾਮਲੇ ਦਰਜ ਹਨ ਅਤੇ ਖੁਦ ਵੀ ਨਸ਼ਾ ਕਰਦਾ ਹੈ।

ਐਸਪੀ ਹਿਨਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਖੁਰਦ ਜਿੱਥੇ ਕਿ ਲੋਕਾਂ ਵੱਲੋਂ ਦੀਵਾਰਾਂ ਦੇ ਉੱਪਰ ਲਿਖ ਕੇ ਲਗਾਇਆ ਸੀ ਕਿ ਇੱਥੇ ਚਿੱਟਾ ਵਿਕਦਾ ਹੈ ਅੱਜ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਸਾਨੂੰ ਨਸ਼ਾ ਵੀ ਬਰਾਮਦ ਹੋਇਆ ਹੈ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਕਿਉਂਕਿ ਉੱਥੇ ਤਿੰਨ ਨਸ਼ਾ ਵੇਚਦੇ ਹਨ ਜਿੰਨਾ ਉੱਪਰ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਹਨ ਜੋ ਕੋਰਟ ਤੋਂ ਬੇਲ ਤੇ ਆਉਣ ਤੋਂ ਬਾਅਦ ਦੁਬਾਰਾ ਫਿਰ ਨਸ਼ਾ ਵੇਚਣ ਲੱਗ ਜਾਂਦੇ ਸਨ, ਉਹਨਾਂ ਦੇ ਮਕਾਨ ਅਤੇ ਪ੍ਰਾਪਰਟੀ ਢਾਉਣ ਦੇ ਲਈ ਪਰਮਿਸ਼ਨ ਮੰਗੀ ਜਾ ਰਹੀ ਹੈ। ਇਹਨਾਂ ਚਿੱਟਾ ਵੇਚਣ ਵਾਲਿਆਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਕਿੱਥੋਂ ਲੈ ਕੇ ਆ ਰਹੇ ਸਨ ਅਤੇ ਕਿੱਥੇ ਵੇਚਣਾ ਸੀ ਇਸ ਮਾਮਲੇ ਵਿੱਚ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here